ਹਿੰਮਤ ਸੰਧੂ ਦੀ ਆਵਾਜ਼ 'ਚ ਗੀਤ 'ਵਾਰਨਿੰਗ' ਹੋਇਆ ਰਿਲੀਜ਼

written by Shaminder | January 21, 2020

ਹਿੰਮਤ ਸੰਧੂ ਦੀ ਆਵਾਜ਼ 'ਚ ਗੀਤ 'ਵਾਰਨਿੰਗ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਇਸ ਗੀਤ ਦੀ ਫੀਚਰਿੰਗ 'ਚ ਪ੍ਰਿੰਸ ਕੇ.ਜੇ.,ਮਹਾਬੀਰ ਭੁੱਲਰ, ਆਸ਼ਿਸ ਦੁੱਗਲ ਅਤੇ ਅਮਨ ਕੌਤਿਸ਼ ਨਜ਼ਰ ਆ ਰਹੇ ਨੇ । ਇਸ ਗੀਤ 'ਚ ਹੌਸਲੇ ਵਾਲੇ ਇਨਸਾਨ ਦੀ ਗੱਲ ਕੀਤੀ ਗਈ ਹੈ ਕਿ ਜਿਸ ਇਨਸਾਨ 'ਚ ਜਿਗਰਾ ਹੁੰਦਾ ਹੈ ਉਹ ਕਿਸੇ ਤਰ੍ਹਾਂ ਦੀ ਵਾਰਨਿੰਗ ਨਹੀਂ ਦਿੰਦਾ ਬਲਕਿ ਕੰਮ ਕਰਕੇ ਵਿਖਾਉਂਦਾ ਹੈ । ਹੋਰ ਵੇਖੋ:ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਹਿੰਮਤ ਸੰਧੂ ਦਾ ਇਸ ਬਾਬੇ ਨਾਲ ਪਾਇਆ ਭੰਗੜਾ, ਦੇਖੋ ਵੀਡੀਓ ਇਸ ਗੀਤ ਨੂੰ ਹਿੰਮਤ ਸੰਧੂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਇਸ ਨੂੰ ਹੰਬਲ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਹਿੰਮਤ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਜਿਸ 'ਚ ਬੁਰਜ ਖਲੀਫ਼ਾ,ਬਾਜ਼ੀ ਦਿਲ ਦੀ,ਪਰਾਂਦਾ,ਜੱਟ ਦੇ ਸਟਾਰ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ਲਈ ਵੀ ਗਾ ਚੁੱਕੇ ਹਨ ।

0 Comments
0

You may also like