
BTS video of Kya Karoon song: ਅੱਖਰਾਂ ਨੂੰ ਕਲਮ ਤੇ ਸਿਆਹੀ ‘ਚ ਪਿਰੋ ਕੇ ਕਾਗਜ਼ ਉੱਤੇ ਉਤਾਰਨਾ ਵੀ ਕਿਸੇ ਵੀ ਜਾਦੂ ਤੋਂ ਘੱਟ ਨਹੀਂ ਹੈ। ਅਜਿਹੇ ਹੀ ਜਾਦੂਗਰ ਗੀਤਕਾਰ ਨੇ ਜਾਨੀ ਜੋ ਕਿ ਆਪਣੇ ਮਨਮੋਹਕ ਸ਼ਬਦਾਂ ਦੇ ਜਾਦੂ ਨਾਲ ਹਰ ਇੱਕ ਦੇ ਦਿਲ ਨੂੰ ਮੋਹ ਲੈਂਦੇ ਨੇ। ਗੀਤਕਾਰ ਤੇ ਗਾਇਕ ਜਾਨੀ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਲਿਖੇ ਹਨ। ਹਾਲ ਵਿੱਚ ਉਨ੍ਹਾਂ ਦਾ ਲਿਖਿਆ ਗੀਤ ਚਰਚਿਤ ਗਾਇਕ ਸਨਮ ਪੁਰੀ ਨੇ ਗਾਇਆ ਹੈ। ‘Kya Karoon’ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ‘ਸਨਮ’ ਬੈਂਡ ਨਾਲ ਯੂਟਿਊਬ ’ਤੇ ਮਸ਼ਹੂਰ ਹੋਏ ਗਾਇਕ ਸਨਮ ਪੁਰੀ ਅੱਜ ਨੌਜਵਾਨਾਂ ਦੀ ਪਸੰਦ ਬਣੇ ਹੋਏ ਹਨ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਦੀ ਸ਼ਾਇਰੀ ਨੇ ਜਿੱਤਿਆ ਏਕਤਾ ਕਪੂਰ ਦਾ ਦਿਲ, ਵਰਤੇਗੀ ਆਪਣੇ ਸ਼ੋਅ ‘ਬੜੇ ਅੱਛੇ ਲਗਤੇ ਹੈ 2’ ’ਚ

‘Kya Karoon’ ਟਾਈਟਲ ਹੇਠ ਆਏ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ, ਸਨਮ ਪੁਰੀ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਗਾਇਆ ਹੈ ਤੇ ਅਦਾਕਾਰਾ ਜੈਸਮੀਨ ਭਸੀਨ ਨੇ ਅਦਾਕਾਰੀ ਦਾ ਤੜਕਾ ਲਗਾਇਆ ਹੈ। ਹਾਲ ਵਿੱਚ ਜਾਨੀ ਇਸ ਗੀਤ ਦਾ ਬੀਹਾਈਂਡ ਦਾ ਸੀਨ ਵਾਲਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਦੇਖ ਸਕਦੇ ਹੋਏ ਤਿੰਨੋਂ ਕਲਾਕਾਰ ਖੂਬ ਮਸਤੀ ਦੇ ਨਾਲ ਸ਼ੂਟਿੰਗ ਬਾਰੇ ਵੀ ਗੱਲ ਬਾਤ ਵੀ ਕਰ ਰਹੇ ਹਨ। ਇਸ ਪੋਸਟ ਉੱਤੇ ਯੂਜ਼ਰ ਖੂਬ ਕਮੈਂਟ ਕਰਕੇ ਗੀਤ ਦੀ ਤਾਰੀਫ ਕਰ ਰਹੇ ਹਨ।

ਦੱਸ ਦਈਏ Kya Karoon ਗੀਤ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਤੇ ਇਹ ਗੀਤ ਯੂਟਿਊਬ ਉੱਤੇ ਟਰੈਡਿੰਗ ਵਿੱਚ ਚੱਲ ਰਿਹਾ ਹੈ। ਇਸ ਮਿਊਜ਼ਿਕ ਵੀਡੀਓ ਵਿੱਚ ਸਨਮ ਪੁਰੀ ਤੇ ਜੈਸਮੀਨ ਭਸੀਨ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

View this post on Instagram