ਭੂਤਾਂ ਨੂੰ ਭਜਾਉਣ ਲਈ ਆ ਰਹੇ ਨੇ 'ਸਰਦਾਰ ਜੀ' ਸਿਰਫ਼ ਪੀਟੀਸੀ ਪੰਜਾਬੀ 'ਤੇ

written by Shaminder | January 31, 2020

ਪੀਟੀਸੀ ਪੰਜਾਬੀ 'ਤੇ ਹਰ ਸ਼ਨੀਵਾਰ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ ।ਇਸ ਸ਼ਨੀਵਾਰ ਦੁਪਹਿਰ 12:30 ਵਜੇ ਵੀ ਤੁਹਾਨੂੰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ 'ਸਰਦਾਰ ਜੀ' ਵਿਖਾਈ ਜਾਵੇਗੀ । ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 1 ਫਰਵਰੀ ਦਿਨ ਸ਼ਨੀਵਾਰ,ਦੁਪਹਿਰ12:30 ਵਜੇ ਕੀਤਾ ਜਾਵੇਗਾ ।ਇਸ ਫ਼ਿਲਮ 'ਚ ਇੱਕ ਅਜਿਹੇ ਸਰਦਾਰ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਜੋ ਕਿ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਬੇਖੌਫ਼ ਹੈ ।
[embed]https://www.facebook.com/ptcpunjabi/photos/pb.370387196438869.-2207520000../1897824873695086/?type=3&theater[/embed]
ਇਹੀ ਨਹੀਂ ਇਹ ਸਰਦਾਰ ਭੂਤਾਂ ਨੂੰ ਭਜਾਉਣ 'ਚ ਵੀ ਮਾਹਿਰ ਹੈ । ਇਸ ਫ਼ਿਲਮ 'ਚ ਤੁਹਾਡੀ ਮੁਲਾਕਾਤ ਖੂਬਸੂਰਤ ਚੁੜੇਲ ਨਾਲ ਵੀ ਹੋਣ ਜਾ ਰਹੀ ਹੈ । ਪਰ ਇਹ ਭੂਤ ਅਤੇ ਚੁੜੇਲਾਂ ਇਸ ਸਰਦਾਰ ਅੱਗੇ ਕਿਵੇਂ ਨੱਚਦੀਆਂ ਹਨ ਇਹ ਸਭ ਵੇਖਣ ਨੂੰ ਮਿਲੇਗਾ ਇਸ ਫ਼ਿਲਮ 'ਚ । ਫ਼ਿਲਮ 'ਚ ਕਾਮੇਡੀ ਦੇ ਨਾਲ-ਨਾਲ ਰੋਮਾਂਸ ਦਾ ਤੜਕਾ ਵੀ ਲੱਗੇਗਾ ।
 

0 Comments
0

You may also like