ਜਦੋਂ ਅੜਬ ਸੁਭਾਅ ਵਾਲਾ ਸਿੱਧੂ ਮੂਸੇਵਾਲਾ ਆਪਣਿਆਂ ਦੇ ਗਲ ਲੱਗ ਫੁੱਟ-ਫੁੱਟ ਰੋਇਆ ,ਵੇਖੋ ਵੀਡਿਓ 

Written by  Shaminder   |  October 26th 2018 07:45 AM  |  Updated: October 26th 2018 07:45 AM

ਜਦੋਂ ਅੜਬ ਸੁਭਾਅ ਵਾਲਾ ਸਿੱਧੂ ਮੂਸੇਵਾਲਾ ਆਪਣਿਆਂ ਦੇ ਗਲ ਲੱਗ ਫੁੱਟ-ਫੁੱਟ ਰੋਇਆ ,ਵੇਖੋ ਵੀਡਿਓ 

ਸਿੱਧੂ ਮੂਸੇਵਾਲਾ ਜਿੱਥੇ ਵੀ ਜਾਂਦਾ ਹੈ ਉਸ ਦੇ ਫੈਨਸ ਉਸ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਰਹਿੰਦੇ ਨੇ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਪਿੰਡ ਪਹੁੰਚੇ । ਜਦੋਂ ਉਹ ਪਿੰਡ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਲਈ ਪੂਰਾ ਪਿੰਡ ਪੱਬਾਂ ਭਾਰ ਸੀ । ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਪਿੰਡ ਦੇ ਲੋਕਾਂ ਦਾ ਹਜੂਮ ਇੱਕਠਾ ਹੋਇਆ ਸੀ ਅਤੇ ਇਸ ਭੀੜ 'ਚ ਉਨ੍ਹਾਂ ਦੇ ਪਿੰਡ ਦੇ ਲੋਕ ਹੀ ਨਹੀਂ ਬਲਕਿ ਜਿਸ ਕਿਸੇ ਨੂੰ ਵੀ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਆਪਣੇ ਪਿੰਡ ਆ ਰਹੇ ਨੇ ਤਾਂ ਹਰ ਕੋਈ ਉਨ੍ਹਾਂ ਦੇ ਪਿੰਡ ਵੱਲ ਨੂੰ ਹੋ ਤੁਰਿਆ ।

ਹੋਰ ਵੇਖੋ :

https://www.instagram.com/p/BpPBNS5A401/?hl=en&taken-by=sidhu_moosewala

ਸਿੱਧੂ ਮੂਸੇਵਾਲਾ ਦੀ ਇੱਕ ਝਲਕ ਪਾਉਣ ਲਈ ਲੋਕ ਪਿੰਡ ਦੇ ਘਰਾਂ ਦੀਆਂ ਛੱਤਾਂ ,ਚੁਬਾਰਿਆਂ 'ਤੇ ਚੜ ਕੇ ਉਨ੍ਹਾਂ ਨੂੰ ਵੇਖਣ ਲਈ ਮੌਜੂਦ ਸਨ । ਜਿਉਂ ਹੀ ਪਿੰਡ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸਵਾਗਤ ਰਿਵਾਇਤੀ ਤਰੀਕੇ ਨਾਲ ਕੀਤਾ ਅਤੇ ਜਦੋਂ ਪੁੱਤਰ ਨਾਲ ਪਰਿਵਾਰ ਵਾਲਿਆਂ ਦਾ ਮਿਲਾਪ ਹੋਇਆ ਤਾਂ ਸਿੱਧੂ ਮੂਸੇਵਾਲਾ ਭਾਵੁਕ ਹੋ ਗਏ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਭਾਵੁਕ ਹੋਏ ਬਿਨ੍ਹਾਂ ਨਹੀਂ ਰਹਿ ਸਕੇ ।

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕੀਤਾ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਬੌਰਨ ਟੂ ਬੀ ਰੀਅਲ ਬਟ ਨੌਟ ਟੂ ਬੀ ਪਰਫੈਕਟ"। ਸਿੱਧੂ ਮੂਸੇਵਾਲਾ ਦੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਬਹੁਤ ਜਲਦੀ ਸਰੋਤਿਆਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ ਅਤੇ ਅੱਜ ਉਨ੍ਹਾਂ ਦੀ ਵੱਡੀ ਫੈਨ ਫਾਲੌਵਿੰਗ ਹੈ ਅਤੇ ਖਾਸ ਕਰਕੇ ਯੰਗਸਟਰ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network