ਸਕੂਲ 'ਚ ਇਨ੍ਹਾਂ ਪੰਗਿਆਂ ਕਰਕੇ ਜੈਜ਼ੀ ਬੀ ਸਨ ਮਸ਼ਹੂਰ, ਜੈਜ਼ੀ ਬੀ ਨੇ ਖੋਲਿਆ ਵੀਡੀਓ 'ਚ ਰਾਜ਼

Written by  Shaminder   |  February 29th 2020 01:02 PM  |  Updated: February 29th 2020 01:02 PM

ਸਕੂਲ 'ਚ ਇਨ੍ਹਾਂ ਪੰਗਿਆਂ ਕਰਕੇ ਜੈਜ਼ੀ ਬੀ ਸਨ ਮਸ਼ਹੂਰ, ਜੈਜ਼ੀ ਬੀ ਨੇ ਖੋਲਿਆ ਵੀਡੀਓ 'ਚ ਰਾਜ਼

ਜੈਜ਼ੀ ਬੀ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੀ ਸੇਵਾ ਕਰ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । ਕੁਲਦੀਪ ਮਾਣਕ ਦੇ ਇਸ ਸ਼ਾਗਿਰਦ ਨੂੰ ਵਿਦੇਸ਼ 'ਚ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਪੀਟੀਸੀ ਸ਼ੋਅਕੇਸ 'ਚ ਇਸ ਵਾਰ ਆ ਰਹੇ ਨੇ ਗਾਇਕ ਅਤੇ ਭੰਗੜਾ ਕਿੰਗ ਜੈਜ਼ੀ ਬੀ । ਜੋ ਪੀਟੀਸੀ ਸ਼ੋਅਕੇਸ ਦੌਰਾਨ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ ।

ਹੋਰ ਵੇਖੋ:ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਸਿਹਤ ‘ਚ ਸੁਧਾਰ,ਜੈਜ਼ੀ ਬੀ ਨੇ ਸਾਂਝਾ ਕੀਤਾ ਵੀਡੀਓ

https://www.instagram.com/p/B9JCu7JIeJc/

ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰਾਜੈਕਟਸ 'ਤੇ ਵੀ ਗੱਲਬਾਤ ਕਰਨਗੇ ।ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 5 ਮਾਰਚ, ਦਿਨ ਵੀਰਵਾਰ, ਰਾਤ 8:30 ਵਜੇ ਕੀਤਾ ਜਾਵੇਗਾ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ ।

https://www.instagram.com/p/B89Y_JtlViI/

ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਜਿਸ 'ਚ ਮੁੱਖ ਤੌਰ 'ਨਾਗ ਸਾਂਭ ਲੈ', 'ਮਿੱਤਰਾਂ ਦੇ ਬੂਟ', 'ਨਾਗ-2', 'ਦਿਲ ਮੰਗਦੀ' , 'ਸੂਰਮਾ', 'ਮਹਾਰਾਜੇ' , 'ਗੱਡੀ' ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ । ਜੈਜ਼ੀ ਬੀ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਦੁਰਗਾਪੁਰ 'ਚ 1975  ਵਿੱਚ ਹੋਇਆ । ਜਦੋਂ ਉਹ ਪੰਜ ਸਾਲ ਦੇ ਸਨ ਤਾਂ ਉਹ ਕੈਨੇਡਾ ਦੇ ਵੈਨਕੂਵਰ ਚਲੇ ਗਏ ਸਨ । ਪਰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਉਨ੍ਹਾਂ ਦਾ ਮੋਹ ਏਨਾਂ ਜ਼ਿਆਦਾ ਹੈ ਕਿ ਉਹ ਅਕਸਰ ਪੰਜਾਬ 'ਚ ਆਉਂਦੇ ਰਹਿੰਦੇ ਹਨ ਅਤੇ ਸ਼ੋਅਜ਼ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network