ਗਿੱਪੀ ਗਰੇਵਾਲ ਦਾ ਇਹ ਟਿੱਕ-ਟੋਕ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡਿਓ

Written by  Rupinder Kaler   |  February 27th 2019 10:28 AM  |  Updated: February 27th 2019 12:14 PM

ਗਿੱਪੀ ਗਰੇਵਾਲ ਦਾ ਇਹ ਟਿੱਕ-ਟੋਕ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡਿਓ

ਏਨੀਂ ਦਿਨੀਂ ਟਿੱਕ ਟੋਕ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਹਰ ਕੋਈ ਟਿੱਕ ਟੋਕ ਤੇ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ । ਇੱਥੇ ਹੀ ਬਸ ਨਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਵੀ ਟਿੱਕ ਟੋਕ ਤੇ ਵੀਡਿਓ ਬਣਾਕੇ ਸ਼ੇਅਰ ਕਰ ਰਹੇ ਹਨ ਇਹਨਾਂ ਸਿਤਾਰਿਆਂ ਵਿੱਚ ਸਭ ਤੋਂ ਪਹਿਲਾ ਨੰਬਰ ਜੈਸਮੀਨ ਸੈਂਡਲਾਸ ਦਾ ਆਉਂਦਾ ਹੈ । ਇਸੇ ਤਰ੍ਹਾਂ ਗਿੱਪੀ ਗਰੇਵਾਲ ਵੀ ਨਵੀਂ ਤੋਂ ਨਵੀਂ ਵੀਡਿਓ ਬਣਾਕੇ ਸ਼ੇਅਰ ਕਰ ਰਹੇ ਹਨ । ਉਹਨਾਂ ਨੇ ਕੁਝ ਮਿੰਟ ਪਹਿਲਾਂ ਹੀ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡਿਓ ਨੂੰ ਲੋਕ ਕਾਫੀ ਪਸੰਦ ਆ ਰਹੇ ਹਨ ।

Last day of Voice of Punjab Season 9 Voting! Have you voted yet? Click here, if Not.

Gippy Grewal Makes His Debut On Tik Tok With This Funny Video Gippy Grewal Makes His Debut On Tik Tok With This Funny Video

ਇਸ ਦੇ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੀ ਫ਼ਿਲਮ ਮੰਜੇ ਬਿਸਤਰੇ-2 ਦਾ ਟਾਈਟਲ ਟਰੈਕ 28 ਫਰਵਰੀ ਨੂੰ ਆ ਰਿਹਾ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਨਾਲ ਸਿੱਮੀ ਚਾਹਲ ਨਜ਼ਰ ਆਉਣਗੇ ।

https://www.instagram.com/p/BuXxZ3zHWgo/

ਫਿਲਮ ਨੂੰ ਪ੍ਰੋਡਿਊਸ , ਫਿਲਮ ਦਾ ਕਹਾਣੀ ਅਤੇ ਲੀਡ ਰੋਲ ਗਿੱਪੀ ਗਰੇਵਾਲ ਹੀ ਨਿਭਾ ਰਹੇ ਹਨ। ਮੰਜੇ ਬਿਸਤਰੇ ੨ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਪੰਜਾਬੀ ਇੰਡਸਟਰੀ ਦੇ ਹੋਣਹਾਰ ਡਾਇਰੈਕਟਰ ਬਲਜੀਤ ਸਿੰਘ ਦੀਓ। ਫਿਲਮ 'ਮੰਜੇ ਬਿਸਤਰੇ 2' , 12 ਅਪ੍ਰੈਲ 2019 ਨੂੰ ਵੱਡੇ ਪਰਦੇ 'ਤੇ ਧਮਾਲ ਮਚਾਉਣ ਲਈ ਆ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network