‘ਸ੍ਰੀ ਹੇਮਕੁੰਟ ਸਾਹਿਬ’ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਪੀਟੀਸੀ ਸਿਮਰਨ ‘ਤੇ

written by Lajwinder kaur | May 22, 2022

Shri Hemkund Sahib Yatra 2022: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 22 ਮਈ,2022 ਤੋਂ ਸ਼ੁਰੂ ਹੋ ਗਈ ਹੈ। ਹਰ ਸਾਲ ਉੱਤਰਾਖੰਡ ਦੀਆਂ ਹਸੀਨ ਵਾਦੀਆਂ ‘ਚ ਸਥਿਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚਦੀਆਂ ਹਨ । ਅਜਿਹੇ ‘ਚ ਗੁਰਦੁਆਰਾ ਸਾਹਿਬ ‘ਚ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਖ਼ਾਸ ਇੰਤਜ਼ਾਮ ਕੀਤੇ ਜਾਂਦੇ ਹਨ। ਸੋ ਸੰਗਤਾਂ ਲਈ ਪੀਟੀਸੀ ਸਿਮਰਨ ਲੈ ਕੇ ਰੋਜ਼ਾਨਾ ਲੈ ਕੇ ਆ ਰਿਹਾ ਹੈ ਗੁਰਬਾਣੀ ਦਾ ਸਿੱਧਾ ਪ੍ਰਸਾਰਣ।

ptc simran

ਹੋਰ ਪੜ੍ਹੋ : ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਰਿਲੀਜ਼ ਹੋਇਆ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’

ptc simran shri hemkund sahib

ਜੀ ਹਾਂ ਸੰਗਤਾਂ ਹੁਣ ਰੋਜ਼ਾਨ ਸਵੇਰੇ 10 ਵਜੇ ਤੋਂ ਸ੍ਰੀ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ, PTC Simran ਦੇ ਨਾਲ-ਨਾਲ ਪੀਟੀਸੀ ਸਿਮਰਨ ਦੇ ਫੇਸਬੁੱਕ ਪੇਜ਼ ਉੱਤੇ ਲਾਈਵ ਦੇਖ ਸਕਦੇ ਹਨ।

sri hemkunt sahib

ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਦੇ ਦਰਵਾਜ਼ੇ 22 ਮਈ ਨੂੰ ਸਵੇਰੇ 10.30 ਵਜੇ ਖੁੱਲ੍ਹ ਗਏ ਹਨ। ਚਮੋਲੀ ਜ਼ਿਲ੍ਹੇ ਵਿਚ 15,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਾਪਿਤ ਗੁਰਦੁਆਰਾ ਸਾਹਿਬ ਇਸ ਸਮੇਂ ਬਰਫ਼ ਦੀ ਮੋਟੀ ਚਾਦਰ ਨਾਲ ਢੱਕਿਆ ਹੋਇਆ ਹੈ।

ptc simran special

ਇਸ ਮਹੀਨੇ ਦੇ ਸ਼ੁਰੂ ‘ਚ ਫੌਜ ਨੇ ਗਲੇਸ਼ੀਅਰ ਦੇ ਵਿਚਕਾਰ ਸਥਿਤ ਗੁਰਦੁਆਰਾ ਸਾਹਿਬ ਤੱਕ ਰਸਤਾ ਸਾਫ਼ ਕਰਨ ਦੀ ਸੇਵਾ ਨਿਭਾਈ ਸੀ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾ ਫੌਜ ਦੇ ਜਵਾਨ ਉੱਥੇ ਪਹੁੰਚੇ ਅਤੇ ਸੇਵਾਦਾਰਾਂ ਦੇ ਨਾਲ ਮਿਲਕੇ ਰਸਤਿਆਂ ‘ਤੇ ਜੰਮੀ ਹੋਈ ਬਰਫਾਂ ਨੂੰ ਹਟਾਉਂਦੇ ਹੋਏ ਨਜ਼ਰ ਆਏ ਸਨ।

inside image of ptc simran

ਹੋਰ ਪੜ੍ਹੋ : ਨੰਨ੍ਹੇ ਬੱਚੇ ਬਿਖੇਰਨਗੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ, ਸ਼ੁਰੂ ਹੋ ਜਾਣ ਰਹੇ ਨੇ ‘Voice Of Punjab Chhota Champ 8’ ਦੇ ਆਡੀਸ਼ਨ

You may also like