
ਗੁਰਦਾਸ ਮਾਨ (Gurdas Maan) ਦਾ ਇੱਕ ਬੱਚੀ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿੱਕੀ ਜਿਹੀ ਬੱਚੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਗੁਰਦਾਸ ਮਾਨ ਬੱਚੀ ਨੂੰ ਕਹਿ ਰਹੇ ਹਨ ਕਿ ‘ਅਭੀ ਠੀਕ ਹੋ ਗਿਆ, ਅਭੀ ਇਸਕੀ ਗੁੱਤ ਕਰ ਦੋ ਜੈਸੀ ਆਪ ਨੇ ਕੀ ਹੈ, ਜੈਸੀ ਆਪਕੀ ਕੀ ਹੈ।

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜੱਟ ਦੀ ਚੁਆਇਸ’ ਚੱਲ ਰਿਹਾ ਟ੍ਰੈਂਡਿੰਗ ‘ਚ, ਵੇਖੋ ਵੀਡੀਓ
ਯੇ ਆਪਕੀ ਮੰਮੀ ਨੇ ਕੀ ਹੈ’ ਜਿਸ ‘ਤੇ ਬੱਚੀ ਗੁਰਦਾਸ ਮਾਨ ਦੀਆਂ ਗੱਲਾਂ ਦਾ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦਾ ਨਵਾਂ ਗੀਤ ‘ਨਾਚ’ ਰਿਲੀਜ਼, ਸਰੋਤਿਆਂ ਆ ਰਿਹਾ ਪਸੰਦ
ਇਹ ਵੀਡੀਓ ਗੁਰਦਾਸ ਮਾਨ ਦੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਚਿੰਤਾ ਨਾ ਕਰ ਯਾਰ’ ਦਾ ਬੀਹਾਈਂਡ ਦਾ ਸੀਨ ਦੇ ਸੈੱਟ ਤੋਂ ਹੈ । ਜਿਸ ‘ਚ ਉਨ੍ਹਾਂ ਦੇ ਨਾਲ ਗੀਤ ‘ਚ ਕੰਮ ਕਰਨ ਵਾਲੀ ਬੱਚੀ ਨਜ਼ਰ ਆ ਰਹੀ ਹੈ ।

ਗੁਰਦਾਸ ਮਾਨ ਦੇ ਇਸ ਨਵੇਂ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
View this post on Instagram