ਬੌਂਗਾ ਬ੍ਰਦਰਸ ਦੀ ਇਹ ਅਦਾ ਤੁਹਾਨੂੰ ਵੀ ਆਏਗੀ ਪਸੰਦ ,ਵੇਖੋ ਵੀਡਿਓ 

written by Shaminder | January 17, 2019

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਿੰਨੂ ਢਿੱਲੋਂ ,ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਆਪੋ ਆਪਣੇ ਅੰਦਾਜ਼ 'ਚ ਹਿੰਦੀ ਨਗਮੇ ਗਾ ਰਹੇ ਨੇ । ਇਨ੍ਹਾਂ ਤਿੰਨਾਂ ਦੇ ਵੀਡਿਓ ਨੂੰ ਵੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ ।

ਹੋਰ ਵੇਖੋ: 10 ਈਅਰ ਚੈਲੇਂਜ ਪ੍ਰਿਯੰਕਾ ਚੋਪੜਾ ‘ਤੇ ਪਿਆ ਭਾਰੀ, ਇਸ ਵਜ੍ਹਾ ਕਰਕੇ ਹੋ ਰਹੀ ਹੈ ਟ੍ਰੋਲ

 

View this post on Instagram

 

Lao ji bardaashtt kro ‘Bonga Brothers’ di aggli peshkash Yamma Yamma... on the set of ‘Kudiye Lahore Diye’??

A post shared by Binnu Dhillon (@binnudhillons) on


ਕਿਉਂਕਿ ਇਹ ਤਿੰਨੇ ਜਾਣੇ ਆਪੋ ਆਪਣੇ ਅੰਦਾਜ਼ 'ਚ ਇਨ੍ਹਾਂ ਗੀਤਾਂ ਨੂੰ ਨਾ ਸਿਰਫ ਗਾ ਕੇ ਸੁਣਾ ਰਹੇ ਨੇ ,ਬਲਕਿ ਹਾਵ ਭਾਵ ਵੀ ਇਸ ਤਰ੍ਹਾਂ ਦੇ ਬਣਾ ਰਹੇ ਕਿ ਤੁਸੀਂ ਆਪਣਾ ਹਾਸਾ ਰੋਕ ਨਹੀਂ ਸਕੋਗੇ । ਇਸ ਵੀਡਿਓ ਨੂੰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

binnu and gurpreet ghuggi binnu and gurpreet ghuggi.jp

ਇਹ ਤਿੰਨੇ ਕਲਾਕਾਰ ਆਪਣੀ ਕਾਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੇ ਨੇ ਅਤੇ ਇਨਾਂ ਨੇ ਕਈ ਫਿਲਮਾਂ 'ਚ ਇੱਕਠਿਆਂ ਕੰਮ ਵੀ ਕੀਤਾ ਹੈ ਅਤੇ ਹੁਣ ਹੁਣ ਹਿੰਦੀ ਫਿਲਮ ਦਾ ਇੱਕ ਮਸ਼ਹੂਰ ਗੀਤ ਗਾ ਰਹੇ ਨੇ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ "ਭੁੱਲੇ ਵਿੱਸਰੇ ਹਿੰਦੀ ਨਗਮੇ ਬੌਂਗਾ ਬ੍ਰਦਰਸ ਆਨ ਦਾ ਸੈੱਟ ਆਫ ਕੁੜੀਏ ਲਹੌਰ ਦੀਏ" ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਤਿੰਨੇ ਜਣੇ ਕੁੜੀਏ ਲਹੌਰ ਦੀਏ 'ਚ ਵੀ ਕੁਝ ਅਜਿਹਾ ਹੀ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਜਾ ਰਹੇ ਨੇ । ਇਸ ਵੀਡਿਓ 'ਚ ਇਹ ਤਿੰਨੇ ਜਣੇ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਨੇ ।

 

You may also like