ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ 

Written by  Shaminder   |  September 14th 2018 06:12 AM  |  Updated: September 14th 2018 06:12 AM

ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ 

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸਦੇ ਰਾਹੀਂ ਆਮ ਲੋਕ ਆਪਣੀ ਅਵਾਜ਼ ਨੂੰ ਹਰ ਕਿਸੇ ਤੱਕ ਪਹੁੰਚਾ ਸਕਦੇ ਨੇ । ਕਿਉਂਕਿ ਅੱਜ ਦੇ ਟਾਈਮ 'ਚ ਇਹ ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਰਾਹੀਂ ਕਈ ਜਾਣਕਾਰੀ ਇੱਕ ਤੋਂ ਦੂਜੇ ਸੂਬੇ ਹੀ ਨਹੀਂ ਦੂਜੇ ਦੇਸ਼ ਤੱਕ ਵੀ ਪਹੁੰਚ ਜਾਂਦੀਆਂ ਨੇ ।ਇਸੇ ਲਈ ਅੱਜ ਕੱਲ ਲੋਕ ਆਪਣੀ ਅਵਾਜ਼ ਅਤੇ ਜ਼ਰੂਰੀ ਜਾਣਕਾਰੀ  ਇੱਕ ਦੂਜੇ ਤੱਕ ਬਹੁਤ ਹੀ ਅਸਾਨੀ ਨਾਲ ਅਤੇ ਕੁਝ ਹੀ ਪਲਾਂ 'ਚ ਪਹੁੰਚਾ ਆਪਣੀ ਗੱਲ ਪਹੁੰਚਾ ਦਿੰਦੇ ਨੇ ।

ਹੋਰ ਵੇਖੋ : ਜਸਬੀਰ ਜੱਸੀ ਆਪਣੇ ਨਵੇਂ ਗੀਤ ‘ਵਿਹੜੇ ਆ ਵੜ੍ਹ’ ਨਾਲ ਜਲਦ ਹੋਣਗੇ ਹਾਜ਼ਿਰ

https://www.instagram.com/p/BnoiyBlBgPX/?hl=en&taken-by=binnudhillons

ਇਸੇ ਦੇ ਚੱਲਦਿਆਂ ਅੱਜਕੱਲ੍ਹ ਫਿਲਮੀ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਰੁਬਰੂ ਹੁੰਦੇ ਨੇ ਅਤੇ ਆਪਣੀਆਂ ਫਿਲਮਾਂ ਅਤੇ ਆਉਣ ਵਾਲੇ ਪ੍ਰਾਜੈਕਟਾਂ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਨੇ । ਇਸ ਨਾਲ ਜਿੱਥੇ ਉਨ੍ਹਾਂ ਦੇ ਪ੍ਰਸੰਸ਼ਕ ਉਨ੍ਹਾਂ ਨਾਲ ਰੁਬਰੂ ਹੁੰਦੇ ਨੇ ਉੱਥੇ ਹੀ ਆਪਣੇ ਪਸੰਦੀਦਾ ਕਲਾਕਾਰਾਂ ਦੀ ਹਰ ਜਾਣਕਾਰੀ ਉਨ੍ਹਾਂ ਕੋਲ ਮੁੱਹਈਆ ਹੁੰਦੀ ਹੈ ।ਅਦਾਕਾਰ ਬਿੰਨੂ ਢਿੱਲੋਂ ਜੋ ਅੱਜ ਲੱਖਾਂ ਲੋਕਾਂ ਦੇ ਪਸੰਦੀਦਾ ਅਦਾਕਾਰ ਨੇ । ਉਹ ਵੀ ਆਪਣੇ ਪ੍ਰਾਜੈਕਟਾਂ ਅਤੇ ਫਿਲਮਾਂ ਦੀ ਜਾਣਕਾਰੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਰਹਿੰਦੇ ਨੇ ।

ਉਨ੍ਹਾਂ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਾਇਕ ਜਸਬੀਰ ਜੱਸੀ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਗਾਇਕ ਜਸਬੀਰ ਜੱਸੀ ਹੀਰ ਗਾਉਂਦੇ ਵਿਖਾਈ ਦੇ ਰਹੇ ਨੇ। ਜਸਬੀਰ ਜੱਸੀ ਅਜਿਹੇ ਗਾਇਕ ਨੇ ਜਿੰਨਾਂ ਵੱਲੋਂ ਗਾਈ ਗਈ ਹੀਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਬਿੰਨੂ ਢਿੱਲੋਂ ਨੇ ਵੀ ਉਨ੍ਹਾਂ ਵੱਲੋਂ ਗਾਈ ਹੀਰ ਦੀ ਤਾਰੀਫ ਕੀਤੀ ਹੈ । ਇਸ ਵੀਡਿਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ ਅਤੇ ਕਈਆਂ ਨੇ ਇਸ ਵੀਡਿਓ 'ਤੇ ਕਮੈਂਟ ਵੀ ਕੀਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network