ਫ਼ਿਲਮ ਰੇਸ ੩ ਦਾ ਟ੍ਰੇਲਰ ਜਾਰੀ, ਬੌਬੀ ਦਿਓਲ ਅਤੇ ਸਲਮਾਨ ਨੇ ਦਿਖਾਈ ਬਾਡੀ

Written by  Gourav Kochhar   |  May 15th 2018 12:25 PM  |  Updated: May 15th 2018 12:25 PM

ਫ਼ਿਲਮ ਰੇਸ ੩ ਦਾ ਟ੍ਰੇਲਰ ਜਾਰੀ, ਬੌਬੀ ਦਿਓਲ ਅਤੇ ਸਲਮਾਨ ਨੇ ਦਿਖਾਈ ਬਾਡੀ

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਰੇਸ-3' ਦਾ 15 ਮਈ ਨੂੰ ਰਿਲੀਜ਼ ਹੋਣਾ ਵਾਲਾ ਹੈ ਪਰ ਟਰੇਲਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਟਰੇਲਰ ਦੇ ਨਾਂ 'ਤੇ ਮਜ਼ਾਕ ਕਰਦੇ ਦਿਖੇ। ਹੋਇਆ ਇਸ ਤਰ੍ਹਾਂ ਕੀ ਸਲਮਾਨ ਖਾਨ ਨੇ ਇਕ ਟਵੀਟ ਕੀਤਾ ਕਿ 'ਰੇਸ' ਦਾ ਟਰੇਲਰ ਜ਼ਾਰੀ ਕਰ ਦਿੱਤਾ ਹੈ ਪਰ ਜਦੋਂ ਉਸ ਟਰੇਲਰ ਨੂੰ ਫੈਨਜ਼ ਨੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਪੁਰਾਣੀ 'ਰੇਸ' ਫਿਲਮ ਦਾ ਟਰੇਲਰ ਹੈ। ਬੇਸ਼ੱਕ ਇਹ ਦਬੰਗ ਦਾ ਇਕ ਨਵਾਂ ਅੰਗਾਜ਼ ਹੈ। ਫਿਲਹਾਲ ਫੈਨਜ਼ ਸਲਮਾਨ ਖਾਨ ਨੂੰ 'ਰੇਸ 3' ਦੇ ਟਰੇਲਰ 'ਚ ਦੇਖਣ ਦਾ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ।

race 3 trailer

ਉਂਝ ਫੈਨਜ਼ ਨਾਲ ਮਜ਼ਾਕ ਦੇ ਟਵੀਟ ਕਈ ਦਿਨਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ, ''ਕੱਲ ਗਾ ਮੈਨੂੰ ਡਾਊਟਫੁੱਲ ਲੱਗ ਰਿਹਾ ਹੈ।'' ਫਿਲਮ 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ Bobby Deol ਤੇ ਡੇਜ਼ੀ ਸ਼ਾਹ ਵੀ ਹੈ। ਫਿਲਮ 15 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਰੇਮੋ ਡਿਸੂਜਾ ਨੇ ਡਾਇਰੈਕਟ ਕੀਤਾ ਹੈ।

race 3 official trailer

ਦੱਸਣਯੋਗ ਹੈ ਕਿ ਹਾਲ ਹੀ 'ਚ ਮੁੜ ਸਲਮਾਨ ਖਾਨ ਨੇ ਟਵਿਟਰ 'ਤੇ ਇਕ ਪੋਸਟ ਕਰਕੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਅੱਜ 5.15 'ਤੇ 'ਰੇਸ 3' ਦਾ ਟਰੇਲਰ ਲਾਂਚ ਕੀਤਾ ਜਾਵੇਗਾ। ਫਿਲਮ 'ਚ ਸਲਮਾਨ ਦਾ ਜ਼ਬਰਦਸਤ ਐਕਸ਼ਨ ਵੀ ਦੇਖਣ ਨੂੰ ਮਿਲੇਗਾ।

race 3 official trailer


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network