ਫ਼ਿਲਮ ਨਨਕਾਣਾ ਦਾ ਟ੍ਰੇਲਰ ਹੋਇਆ ਜਾਰੀ, ਗੁਰਦਾਸ ਮਾਨ ਬਣੇ ਅਧਿਆਪਕ

Reported by: PTC Punjabi Desk | Edited by: Gourav Kochhar  |  June 14th 2018 06:21 AM |  Updated: June 14th 2018 06:21 AM

ਫ਼ਿਲਮ ਨਨਕਾਣਾ ਦਾ ਟ੍ਰੇਲਰ ਹੋਇਆ ਜਾਰੀ, ਗੁਰਦਾਸ ਮਾਨ ਬਣੇ ਅਧਿਆਪਕ

ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ ਆਖਿਰਕਾਰ 14 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਜਦੋਂ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ ਤਾਂ ਆਉਂਦਿਆਂ ਹੀ ਇਹ ਵਾਇਰਲ ਹੋ ਗਿਆ ਸੀ। ਸੱਭ ਨੇ ਗੁਰਦਾਸ ਮਾਨ ਦੀ ਪੋਸਟਰ 'ਚ ਦਿਖੀ ਲੁੱਕ ਦੀ ਕਾਫੀ ਤਾਰੀਫ ਕੀਤੀ ਸੀ। ਪੋਸਟਰ 'ਚ ਗੁਰਦਾਸ ਮਾਨ Gurdas Maan ਇਕ ਬੱਚੇ ਨਾਲ ਚੱਲਦੇ ਨਜ਼ਰ ਆ ਰਹੇ ਹਨ ਤੇ ਪੁਰਾਣੇ ਪੰਜਾਬ ਦੇ ਸਮੇਂ ਦੇ ਮਿੱਟੀ ਨਾਲ ਬਣੇ ਘਰ ਵੀ ਸਾਫ ਦੇਖੇ ਜਾ ਰਹੇ ਹਨ। ਪਰ ਅੱਜ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ | ਟ੍ਰੇਲਰ ਵਿਚ ਸੰਨ 1947 ਦੀ ਕਹਾਣੀ ਵਿਖਾਈ ਗਈ ਹੈ | ਟ੍ਰੇਲਰ ਵੇਖ ਜਾਪਦਾ ਹੈ ਕਿ ਫ਼ਿਲਮ ਬਹੁਤ ਹੀ ਕਮਾਲ ਦੀ ਹੋਵੇਗੀ | ਜਾਪਦਾ ਹੈ ਕਿ ਫ਼ਿਲਮ ਦਾ ਨਾਮ "ਨਨਕਾਣਾ" ਫ਼ਿਲਮ ਵਿਚ ਗੁਰਦਾਸ ਮਾਨ ਅਤੇ ਕਵਿਤਾ ਕੌਸ਼ਿਕ ਦੇ ਬਚੇ ਦੀ ਭੂਮਿਕਾ ਨਿਭਾ ਰਹੇ 'ਤੇ ਰੱਖਿਆ ਗਿਆ ਹੈ |

gurdas maan nankana

https://www.youtube.com/watch?v=iMYs1pstc9s&feature=youtu.be&app=desktop

ਦੱਸਣਯੋਗ ਹੈ ਕਿ 'ਨਨਕਾਣਾ Nankana' ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗੁਰਦਾਸ ਮਾਨ Gurdas Maan ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਮਨਜੀਤ ਮਾਨ ਨੇ ਡਾਇਰੈਕਟ ਕੀਤੀ ਹੈ, ਜਿਹੜੀ ਸ਼ਾਹ ਐਨ ਸ਼ਾਹ ਪਿਕਚਰਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਹੈ। ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।

gurdas maan nankana


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network