ਕਪਿਲ ਸ਼ਰਮਾ ਨੇ ਜਦੋਂ ਆਪਣੇ ਕਾਮੇਡੀ ਅੰਦਾਜ਼ ‘ਚ ਗਾਏ ਬਾਲੀਵੁੱਡ ਦੇ ਗੀਤ ਤਾਂ ਰਵੀਨਾ ਟੰਡਨ ਤੱਕ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

written by Lajwinder kaur | November 18, 2021

ਸੋਸ਼ਲ ਮੀਡੀਆ ਉੱਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਹ ਵੀਡੀਓਜ਼ ਵੱਖਰੀਆਂ ਅਤੇ ਖ਼ਾਸ ਹੁੰਦੀਆਂ ਹਨ ਤਾਂਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਜੀ ਹਾਂ ਕਾਮੇਡੀ ਕਿੰਗ ਕਪਿਲ ਸ਼ਰਮਾ Kapil Sharma, ਦਾ ਇੱਕ ਪੁਰਾਣਾ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ‘ਚ ਉਹ ਬਾਲੀਵੁੱਡ ਦੇ ਮਸ਼ਹੂਰ ਗੀਤਾਂ ਨੂੰ ਆਪਣੇ ਕਾਮੇਡੀ ਵਾਲੇ ਅੰਦਾਜ਼ ‘ਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਲੰਬੇ ਅਰਸੇ ਬਾਅਦ ਗਾਇਕਾ ਜਸਵਿੰਦਰ ਬਰਾੜ ਆਪਣੇ ਨਵੇਂ ਗੀਤ ‘Bhull Jaan Waaleya’ ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵਾਂ ਗੀਤ, ਦੇਖੋ ਵੀਡੀਓ

kapil sharma ptc punjabi film award

ਇਸ ਵੀਡੀਓ ‘ਚ ਦੇਖ ਸਕਦੇ ਹੋ ਕਪਿਲ ਸ਼ਰਮਾ ਜੋ ਕਿ ਗਜ਼ਲ ਗਾਇਕ ਜਗਜੀਤ ਸਿੰਘ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਹਰੀਹਰਨ ਦੇ ਗਾਇਕੀ ਵਾਲੇ ਸਟਾਈਲ ਦੀ ਮਿਮਕਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2013 ਦਾ ਹੈ। ਜਦੋਂ ਕਪਿਲ ਬਾਲੀਵੁੱਡ ਗੀਤਾਂ ਨੂੰ ਆਪਣਾ ਕਾਮੇਡੀ ਵਾਲ ਤੜਕਾ ਲਗਾਉਂਦੇ ਨੇ ਤਾਂ ਇਸ ਸ਼ੋਅ ਚ ਆਈਆਂ ਨਾਮੀਆਂ ਹਸਤੀਆਂ ਦਾ ਹੱਸ-ਹੱਸ ਬੁਰਾ ਹਾਲ ਹੋ ਜਾਂਦਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਬਾਲੀਵੁੱਡ ਐਕਟਰੈੱਸ ਰਵੀਨਾ ਟੰਡਨ, ਦਿੱਵਿਆ ਦੱਤਾ, ਰਾਹੁਲ ਦੇਵ,ਗੈਵੀ ਚਾਹਲ, ਪੰਜਾਬੀ ਕਲਾਕਾਰ ਅਮਰਿੰਦਰ ਗਿੱਲ, ਮੈਂਡੀ ਤੱਖਰ, ਅਤੇ ਕਈ ਹੋਰ ਕਲਾਕਾਰ ਇਸ ਵੀਡੀਓ ‘ਚ ਹੱਸਦੇ ਹੋਏ ਲੋਟ ਪੋਟ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਹੇਠ ਦਿੱਤੇ ਲਿੰਕ ਉੱਤੇ ਜਾ ਕਿ ਇਸ ਵੀਡੀਓ ਨੂੰ ਦੇਖ ਸਕਦੇ ਹੋ।

ਹੋਰ ਪੜ੍ਹੋ:ਐਸ਼ਵਰਿਆ ਰਾਏ ਤੇ ਦੀਪਿਕਾ ਪਾਦੁਕੋਣ ਦਾ ਪੁਰਾਣਾ ਵੀਡੀਓ ਆਇਆ ਸਾਹਮਣੇ, ਪੰਜਾਬੀ ਗੀਤ ‘ਇਸ਼ਕ ਤੇਰਾ ਤੜਪਾਵੇ’ ‘ਤੇ ਜੰਮ ਕੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

 

inside image of raveen tandon ptc music awards

ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਉੱਤੇ ਆਪਣਾ ਕਾਮੇਡੀ ਸ਼ੋਅ ਚਲਾਉਂਦੇ ਨੇ। ਜਿਸ ‘ਚ ਫ਼ਿਲਮੀ ਸਿਤਾਰੇ ਆਪੋ ਆਪਣੀ ਫ਼ਿਲਮਾਂ ਦੀ ਪਰਮੋਸ਼ਨ ਕਰਨ ਆਉਂਦੇ ਨੇ। ਪੰਜਾਬ ਨਾਲ ਸਬੰਧ ਰੱਖ ਵਾਲੇ ਕਪਿਲ ਸ਼ਰਮਾ ਨੇ ਮਾਇਆ ਨਗਰੀ ‘ਚ ਆਪਣੀ ਮਿਹਨਤ ਦੇ ਨਾਲ ਖ਼ਾਸ ਨਾਮ ਬਣਾਇਆ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਤਾਂ ਸਾਲ 2018 ‘ਚ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਕਰਵਾ ਲਿਆ ਸੀ। ਸਾਲ 2019 ‘ਚ ਉਨ੍ਹਾਂ ਦੇ ਘਰ ਧੀ ਅਨਾਇਰਾ ਨੇ ਜਨਮ ਲਿਆ ਅਤੇ ਇਸ ਸਾਲ 2021 ‘ਚ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣੇ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ।

 

You may also like