ਪੀਟੀਸੀ ਬਾਕਸ ਆਫਿਸ 'ਤੇ ਇਸ ਵਾਰ ਵੇਖੋ ਫਿਲਮ 'ਭੁਲੇਖਾ'

Written by  Shaminder   |  October 04th 2018 11:25 AM  |  Updated: October 04th 2018 11:25 AM

ਪੀਟੀਸੀ ਬਾਕਸ ਆਫਿਸ 'ਤੇ ਇਸ ਵਾਰ ਵੇਖੋ ਫਿਲਮ 'ਭੁਲੇਖਾ'

ਭੁਲੇਖਾ ਕਈ ਵਾਰ ਕਿਸੇ ਇਨਸਾਨ ਨੂੰ ਪੈ ਜਾਵੇ ਤਾਂ ਉਹ ਇਨਸਾਨ ਆਪਣਾ ਸਭ ਕੁਝ ਗੁਆ ਲੈਂਦਾ ਹੈ । ਪੀਟੀਸੀ ਬਾਕਸ ਆਫਿਸ 'ਤੇ ਦਿਨ ਸ਼ੁੱਕਰਵਾਰ ਨੂੰ ਇਸ ਵਾਰ ਵੇਖੋ ਫਿਲਮ 'ਭੁਲੇਖਾ' ਰਾਤ ਅੱਠ ਵਜੇ ।ਇਸ ਫਿਲਮ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਫਿਲਮ ਦਾ ਮੁੱਖ ਅਦਾਕਾਰ ਇੱਕ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਭੁਲੇਖਾ ਉਸ ਨੂੰ ਕਿਸ ਮੁਕਾਮ 'ਤੇ ਪਹੁੰਚਾ ਦਿੰਦਾ ਹੈ ਕਿ ਉਹ ਆਪਣੀ ਅਸਲ ਪ੍ਰੇਮਿਕਾ ਨੂੰ ਭੁੱਲ ਜਾਂਦਾ ਹੈ ।

ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ‘ਉਹ ਕਾਹਦੇ ਯਾਰ’

https://www.instagram.com/p/BoZiyZiHc1A/?hl=en&taken-by=ptc.network

ਫਿਲਮ 'ਚ ਮੁੱਖ ਕਿਰਦਾਰ ਨਿਭਾ ਰਿਹਾ ਅਦਾਕਾਰ ਇੱਕ ਕੰਪਾਊਂਡਰ ਦੇ ਤੌਰ 'ਤੇ ਕੰਮ ਕਰਦਾ ਹੈ ।ਇਸੇ ਮੈਡੀਕਲ ਕੈਂਪ ਦੌਰਾਨ ਉਸ ਨੂੰ ਇੱਕ ਕੁੜੀ ਮਿਲਦੀ ਹੈ । ਜਿਸ ਨਾਲ ਉਸ ਦਾ ਪਿਆਰ ਹੋ ਜਾਂਦਾ ਹੈ ,ਉਨ੍ਹਾਂ ਦਾ ਇਸ ਪਿਆਰ 'ਚ ਇੱਕ ਹੋਰ ਨਵਾਂ ਮੋੜ ਆਉਂਦਾ ਹੈ ਜਦੋਂ ਇੱਕ ਹੋਰ ਕੁੜੀ ਜਿਸਦੀ ਸ਼ਕਲ ਹੁਬਹੂ ਉਸਦੀ ਅਸਲ ਪ੍ਰੇਮਿਕਾ ਦੀ ਕਾਰਬਨ ਕਾਪੀ ਹੁੰਦੀ ਹੈ ਉਹ ਉਸ ਦੀ ਜ਼ਿੰਦਗੀ 'ਚ ਆ ਜਾਂਦੀ ਹੈ ।

ਨਵਤੇਜ਼ ਸੰਧੂ ਦੀ ਇਸ ਫਿਲਮ 'ਚ ਕਿਸ ਤਰ੍ਹਾਂ ਦਾ 'ਭੁਲੇਖਾ' ਫਿਲਮ ਦੇ ਮੁੱਖ ਅਦਾਕਾਰ ਨੂੰ ਪੈਂਦਾ ਹੈ ਇਹ ਜਾਨਣ ਲਈ ਵੇਖੋ ਪੀਟੀਸੀ ਬਾਕਸ ਆਫਿਸ 'ਤੇ ਸ਼ੁੱਕਰਵਾਰ ਰਾਤ ਨੂੰ ਅੱਠ ਵਜੇ । ਫਿਲਮ ਦੇ ਕਲਾਕਾਰਾਂ ਨੇ ਵੀ ਇਸ ਫਿਲਮ ਦੇ ਕਿਰਦਾਰਾਂ ਨੂੰ ਜੀਵੰਤ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਹੈ । ਇਹ ਫਿਲਮ ਦੇ ਵੀਡਿਓਜ਼ ਨੂੰ ਵੇਖ ਕੇ ਸਾਫ ਪਤਾ ਲੱਗਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network