ਪੀਟੀਸੀ ਪੰਜਾਬੀ ‘ਤੇ 7 ਜਨਵਰੀ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਲਾਕਡਾਊਨ'

written by Lajwinder kaur | January 04, 2022

ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ।  ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ ਵਿਸ਼ੇ ‘ਤੇ ਫ਼ਿਲਮ ‘ਲਾਕਡਾਊਨ’ (Lockdown) ਦਿਖਾਈ ਜਾਵੇਗੀ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਗਾਇਆ ਗੀਤ ‘ਤੈਨੂੰ ਫੁੱਲਾਂ ਵਰਗੀ ਕਹੀਏ’, ਰਵਨੀਤ ਗਰੇਵਾਲ ਜੰਮ ਕੇ ਨੱਚਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

inside image of lockdown movie

ਇਸ ਫ਼ਿਲਮ ਦੀ ਕਹਾਣੀ ਇੱਕ ਪਤੀ-ਪਤਨੀ ਜੋੜੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਜੋ ਕਿ ਕੋਰੋਨਾ ਕਰਕੇ ਲੱਗੇ ਲਾਕਡਾਊਨ ਦੌਰਾਨ ਘਰ ‘ਚ ਰਹਿ ਰਹੇ ਨੇ। ਇਸ ਦੌਰਾਨ ਪਤੀ-ਪਤਨੀ ਚ ਕਾਫੀ ਤਕਰਾਰ ਦੇਖਣ ਨੂੰ ਮਿਲਦੀ ਹੈ। ਕਿਵੇਂ ਪਿਆਰ ਦਾ ਰਿਸ਼ਤਾ ਕੜਵਾਹਟ ‘ਚ ਬਦਲ ਜਾਂਦਾ ਹੈ। ਜਿਸ ਕਰਕੇ ਦੋਵੇਂ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲੈਂਦੇ ਨੇ। ਪਰ ਜ਼ਿੰਦਗੀ ‘ਚ ਆਏ ਇਸ ਭੂਚਾਲ ਦੇ ਕਰਕੇ ਕੀ ਦੋਵੇਂ ਤਲਾਕ ਲੈਂਦੇ ਨੇ ਜਾਂ ਫਿਰ ਇੱਕ ਵਾਰ ਫਿਰ ਤੋਂ ਇੱਕ ਦੂਜੇ ਦੇ ਨਾਲ ਪਿਆਰ ਦੇ ਰਹਿਣ ਦਾ ਫੈਸਲਾ ਕਰਦੇ ਨੇ। ਇਹ ਤਾਂ ਦਰਸ਼ਕਾਂ ਨੂੰ 7 ਜਨਵਰੀ ਨੂੰ ਇਹ ਫ਼ਿਲਮ ਦੇਖਕੇ ਹੀ ਪਤਾ ਚੱਲੇਗਾ।

inside image of ptc box office movie

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

ਸੋ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਫ਼ਿਲਮ 'ਲਾਕਡਾਊਨ' 7 ਜਨਵਰੀ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ | ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ ਦਾ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।

 

 

View this post on Instagram

 

A post shared by PTC Punjabi (@ptcpunjabi)

You may also like