ਪੰਜਾਬੀਸ ਦਿਸ ਵੀਕ 'ਚ ਜਾਣੋ ਕਿਹੜਾ ਗੁਰਦੁਆਰਾ ਸਾਹਿਬ ਹੋਇਆ ਪਲਾਸਟਿਕ ਫ੍ਰੀ

written by Shaminder | March 07, 2020

ਪੰਜਾਬੀਸ ਦਿਸ ਵੀਕ  ਇਸ ਵਾਰ ਬੇਹੱਦ ਖ਼ਾਸ ਹੋਣ ਵਾਲਾ ਹੈ । ਇਸ ਵਾਰ ਸ਼ੋਅ 'ਚ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਮਹਾਨ ਸ਼ਾਇਰ ਮਰਹੂਮ ਸਾਹਿਰ ਲੁਧਿਆਣਵੀਂ ਬਾਰੇ । ਜਿਨ੍ਹਾਂ ਦੇ ਜਨਮ ਦਿਹਾੜੇ 'ਤੇ ਯਾਦ ਕਰਦਿਆਂ ਹੋਇਆ ਉਨ੍ਹਾਂ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ । ਇਸ ਦੇ ਨਾਲ ਇਹ ਵੀ ਦੱਸਿਆ ਜਾਵੇਗਾ ਕਿ ਦੁਨੀਆ 'ਚ ਅਜਿਹਾ ਕਿਹੜਾ ਗੁਰਦੁਆਰਾ ਹੈ ਜੋ ਪਲਾਸਟਿਕ ਫ੍ਰੀ ਹੋਇਆ ਹੈ । ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਮਿਲੋ ਬਹੁਮੁਖੀ ਪ੍ਰਤਿਭਾ ਦੇ ਮਾਲਕ ਅਤੇ ਅਦਾਕਾਰ ਰਾਣਾ ਰਣਬੀਰ ਨੂੰ https://www.instagram.com/p/B9bDuZSlyli/ ਇਸ ਦੇ ਨਾਲ ਕੁਦਰਤ ਦੀ ਖੂਬਸੂਰਤੀ ਨੂੰ ਦਰਸਾਉਂਦੇ 'ਰੋਸ ਫੈਸਟੀਵਲ' ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ। ਇਸ ਸ਼ੋਅ ਦਾ ਤੁਸੀਂ ਵੀ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਦਿਨ ਐਤਵਾਰ,8 ਮਾਰਚ ਨੂੰ ਸਵੇਰੇ 11:30  ਵਜੇ, ਪੰਜਾਬੀਸ ਦਿਸ ਵੀਕ । ਇਸ ਸ਼ੋਅ 'ਚ ਹਰ ਵਾਰ ਤੁਹਾਨੂੰ ਨਵੀਂ ਨਵੀਂ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਹੋਰ ਵੀ ਕਈ ਨਵੇਂ ਸ਼ੋਅ ਸ਼ੁਰੂ ਕੀਤੇ ਗਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

0 Comments
0

You may also like