ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਵੇਖੋ ਜਾਣਕਾਰੀ ਅਤੇ ਮਨੋਰੰਜਨ ਦਾ ਫੁਲ ਡੋਜ਼ By Shaminder 16 May 2020 | Updated On 16 May 2020 15:43 IST in Punjabis This Week New Update Advertisment ਪੰਜਾਬੀਸ ਦਿਸ ਵੀਕ ਦਾ ਇਹ ਐਪੀਸੋਡ ਵੀ ਬੇਹੱਦ ਦਿਲਚਸਪ ਹੋਵੇਗਾ । ਇਸ ਵਾਰ ਦੇ ਐਪੀਸੋਡ ‘ਚ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੇ ਠੇਕੇ ਬਾਰੇ ਜੋ ਕਿ ਤੁਹਾਡੇ ਲਈ ਅਤੇ ਤੁਹਾਡੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਠੇਕਾ ਕਿਸੇ ਲਈ ਕਿਵੇਂ ਲਾਭਦਾਇਕ ਸਾਬਿਤ ਹੋ ਸਕਦਾ ਹੈ । ਜੀ ਨਹੀਂ ਇਹ ਆਮ ਠੇਕਾ ਨਹੀਂ ਬਲਕਿ ਦੁੱਧ ਦਾ ਠੇਕਾ ਹੈ । https://www.instagram.com/p/CANyq1WFGVF/ ਇਹੀ ਨਹੀਂ ਇਸ ਦੇ ਨਾਲ ਹੀ ਮਾਡਲ ਅਤੇ ਅਦਾਕਾਰ ਗੈਵੀ ਚਾਹਲ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ । ਜਿਸ ‘ਚ ਗੈਵੀ ਚਾਹਲ ਕਈ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਉਹ ਲਾਕ ਡਾਊਨ ਦੌਰਾਨ ਬਣਾਏ ਜਾਣ ਵਾਲੇ ਆਪਣੇ ਵੀਡੀਓਜ਼ ਬਾਰੇ ਵੀ ਗੱਲਬਾਤ ਕਰਨਗੇ, ਜੋ ਕਿ ਲੋਕਾਂ ਲਈ ਕਾਫੀ ਪ੍ਰੇਰਣਾਦਾਇਕ ਸਾਬਿਤ ਹੋ ਰਹੇ ਨੇ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਸ਼ੋਅ ਦਾ ਪ੍ਰਸਾਰਣ 17 ਮਈ, ਦਿਨ ਐਤਵਾਰ, ਸਵੇਰੇ 11:30 ਵਜੇ ਕੀਤਾ ਜਾਵੇਗਾ ।ਪੀਟੀਸੀ ਪੰਜਾਬੀ ਇਸ ਲਾਕਡਾਊਨ ਦੌਰਾਨ ਤੁਹਾਨੂੰ ਮਨੋਰੰਜਨ ਦੇ ਹਰ ਸਾਧਨ ਮੁਹੱਈਆ ਕਰਵਾ ਰਿਹਾ ਹੈ । ਚੈਨਲ ਵੱਲੋਂ ਆਏ ਦਿਨ ਨਵੇਂ-ਨਵੇਂ ਪ੍ਰੋਗਰਾਮ ਵਿਖਾਏ ਜਾ ਰਹੇ ਨੇ । ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । #ptc-punjabi #gavie-chahal #punjabis-this-week Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article