ਰਿਸ਼ਤਿਆਂ ਦੇ ਮੁੱਲ ਦੀ ਪਹਿਚਾਣ ਕਰਵਾਏਗੀ "ਇੱਕ ਕਹਾਣੀ"

written by Gourav Kochhar | December 15, 2017

ਅੱਜ ਕਲ ਬੰਦੇ ਦੇ ਜੀਵਨ 'ਚ ਰਿਸ਼ਤਿਆਂ ਦਾ ਕੋਈ ਮੁੱਲ ਨਹੀਂ ਰਿਹਾ ਹੈ | ਪੈਸੇ ਦੇ ਕਾਰਣ ਰਿਸ਼ਤਿਆਂ ਦਾ ਮੁੱਲ ਵੀ ਦਫ਼ਨ ਹੁੰਦਾ ਜਾ ਰਿਹਾ ਹੈ | ਇਸੇ ਤਰਾਂ ਦੀ PTC Punjabi ਵਾਲੇ ਇਕ ਕਹਾਣੀ ਲੈ ਕੇ ਆਏ ਨੇ ਜਿਸਦਾ ਨਾਂ ਹੈ "ਮੁੱਲ Mull" |

ਇਸ ਕਹਾਣੀ ਬਾਰੇ ਜੇ ਗੱਲ ਕਰੀਏ ਤਾਂ ਰੋਸ਼ਨ ਪ੍ਰਿੰਸ Roshan Prince ਨੇ ਇਕ ਬਹੁਤ ਵਧੀਆ ਭੂਮਿਕਾ ਨਿਭਾਈ ਹੈ | ਰੋਸ਼ਨ ਪ੍ਰਿੰਸ ਜੋ ਇਕ ਟਰੈਕਟਰ ਲੈਣ ਸ਼ਹਿਰ ਜਾਂਦਾ ਹੈ ਪਰ ਟ੍ਰੈਕਟਰਾਂ ਦੀ ਥੋੜ ਹੋਣ ਕਰਕੇ ਉਸਨੂੰ ਸ਼ਾਮ ਨੂੰ ਵਾਪਸ ਪਰਤਣ ਲਈ ਕਹਿ ਦਿੱਤਾ ਜਾਂਦਾ ਹੈ | ਪਿੰਡ ਦੂਰ ਹੋਣ ਕਰਕੇ ਅਤੇ ਇਕ ਮੋਟੀ ਰਕਮ ਕੋਲ ਹੋਣ ਕਰਕੇ ਉਹ ਆਪਣੇ ਕਿਸੇ ਰਿਸ਼ਤੇਦਾਰ ਘਰ ਰਹਿਣ ਦਾ ਫੈਸਲਾ ਕਰਦਾ ਹੈ | ਰਸਤੇ 'ਚ ਉਸਦੇ ਪਿੱਛੇ ਬਦਮਾਸ਼ ਵੀ ਲੱਗ ਜਾਂਦੇ ਨੇ ਪਰ ਉਨ੍ਹਾਂ ਬਦਮਾਸ਼ਾਂ ਤੋਂ ਤਾਂ ਜਾਣ ਬਚਾ ਕੇ ਉਹ ਕਿਸੇ ਤਰਾਂ ਆਪਣੇ ਰਿਸ਼ਤੇਦਾਰ ਕੋਲ ਪਹੁੰਚ ਜਾਂਦਾ ਹੈ ਪਰ ਉਸਦਾ ਰਿਸ਼ਤੇਦਾਰ ਏਨ੍ਹੀ ਰਕਮ ਦੀ ਗੱਲ ਸੁਣ ਕੇ ਲਾਲਚ 'ਚ ਆ ਜਾਂਦਾ ਹੈ 'ਤੇ ਉਸਨੂੰ ਮਾਰਨ ਦੀ ਕਾਢ ਕੱਢਦਾ ਹੈ |

ਪਰ ਉਹ ਕਹਿੰਦੇ ਨੇ ਨਾ "ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ" | ਉਸ ਅਕਾਲ ਮੂਰਖ ਦੇ ਅੱਗੇ ਕਿਸੇ ਦੀ ਨਹੀਂ ਚਲਦੀ, ਜੋ ਉਹ ਰਿਸ਼ਤੇਦਾਰ ਆਪਣੇ ਪ੍ਰੋਹਣੇ ਨੂੰ ਮਾਰਨ ਦੀ ਬਜਾਏ ਆਪਣੇ ਸਗੇ ਭਰਾ ਨੂੰ ਹੀ ਮਾਰ ਬੈਠਦਾ ਹੈ | ਬਾਕੀ ਤੁਸੀਂ ਵੀ ਦੇਖੋ ਇੱਕ ਕਹਾਣੀ ਦਾ ਇਹ ਐਪੀਸੋਡ ਅਤੇ ਦੱਸੋ ਤੁਹਾਡੇ 'ਚ ਆਪਣੇ ਰਿਸ਼ਤਿਆਂ ਦਾ ਕਿ ਮੁੱਲ ਹੈ |

You may also like