ਪੀਟੀਸੀ ਪੰਜਾਬੀ ਗੋਲਡ 'ਤੇ ਦੇਖੋ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਨਿੱਕਾ ਜ਼ੈਲਦਾਰ’
ਪੀਟੀਸੀ ਨੈੱਟਵਰਕ ਵੱਲੋਂ ਸ਼ੂਰੂ ਕੀਤੇ ਨਵੇਂ ਚੈਨਲ ਪੀਟੀਸੀ ਪੰਜਾਬੀ ਗੋਲਡ ਜਿੱਥੇ ਦਿਖਾਏ ਜਾਂਦੇ ਨੇ ਪੰਜਾਬੀ ਜਗਤ ਨਾਲ ਜੁੜੀਆਂ ਫ਼ਿਲਮਾਂ, ਅਤੇ ਪੰਜਾਬੀ ਸ਼ੋਅ । ਪੰਜਾਬੀ ਸਿਤਾਰਿਆਂ ਦੇ ਨਾਲ ਖ਼ਾਸ ਗੱਲਬਾਤ ਸ਼ੋਅ ਸਟਾਰ ਫਿੱਟ ਅਤੇ ਪੰਜਾਬੀ ਹਸਤੀਆਂ ਜਿਹਨਾਂ ਨੇ ਬਾਲੀਵੁੱਡ ‘ਚ ਆਪਣਾ ਨਾਮ ਚਮਕਾਇਆ ‘ਪੰਜਾਬ ਮੇਲ’ ਸ਼ੋਅ ‘ਚ ਪੇਸ਼ ਕੀਤਾ ਜਾਂਦਾ ਹੈ।
ਹੋਰ ਵੇਖੋ:ਗਿੱਪੀ ਗਰੇਵਾਲ ਨੇ ਆਪਣੀ ਨਵੀਂ ਮੂਵੀ ‘ਡਾਕਾ’ ਦਾ ਪੋਸਟਰ ਕੀਤਾ ਸ਼ੇਅਰ, ਫਿਲਮ ‘ਚ ਗਿੱਪੀ ਦੇ ਨਾਲ ਨਜ਼ਰ ਆਵੇਗੀ ਇਹ ਅਦਾਕਾਰਾ
ਇਸ ਵਾਰ ਪੀਟੀਸੀ ਪੰਜਾਬੀ ਗੋਲਡ ਚੈਨਲ ‘ਤੇ ਸਾਲ 2016 ਦੀ ਸੁਪਰ ਹਿੱਟ ਮੂਵੀ ਨਿੱਕਾ ਜ਼ੈਲਦਾਰ ਨੂੰ ਦਿਖਾਇਆ ਜਾਵੇਗਾ। 'ਨਿੱਕਾ ਜ਼ੈਲਦਾਰ' ਫ਼ਿਲਮ 'ਚ ਮੁੱਖ ਭੂਮਿਕਾ 'ਚ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਨਜ਼ਰ ਆਈ ਸੀ। ਇਸ ਫ਼ਿਲਮ ਚ ਕਾਮੇਡੀ ਦੇ ਨਾਲ ਨਾਲ ਪਿਆਰ ਤੇ ਫੈਮਿਲੀ ਇਮੋਸ਼ਨਲ ਡਰਾਮਾ ਦੇਖਣ ਨੂੰ ਮਿਲੇਗਾ। ਦੋਵਾਂ ਕਲਾਕਾਰਾਂ ਤੋਂ ਇਲਾਵਾ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਸੋਨੀਆ ਕੌਰ, ਪਰਮਿੰਦਰ ਬਰਨਾਲਾ, ਨਿਸ਼ਾ ਬਾਨੋ ਆਦਿ ਕਈ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਸੋ ਇਕ ਵਾਰ ਫੇਰ ਤੋਂ ਇਸ ਮੂਵੀ ਦਾ ਲੁਤਫ਼ ਲੈ ਸਕਦੇ ਹੋ ਪੀਟੀਸੀ ਪੰਜਾਬੀ ਗੋਲਡ ਉੱਤੇ ਅੱਜ ਰਾਤ 8 ਵਜੇ।