2 ਅਗਸਤ ਨੂੰ ਪੀਟੀਸੀ ਬਾਕਸ ਅਫ਼ਿਸ 'ਤੇ ਦੇਖੋ 'ਸਿਮਰਨ ਨਿਵਾਸ' 

Written by  Rupinder Kaler   |  July 27th 2019 12:58 PM  |  Updated: July 27th 2019 12:58 PM

2 ਅਗਸਤ ਨੂੰ ਪੀਟੀਸੀ ਬਾਕਸ ਅਫ਼ਿਸ 'ਤੇ ਦੇਖੋ 'ਸਿਮਰਨ ਨਿਵਾਸ' 

ਦੁਨੀਆ ਦਾ ਨੰਬਰ-1 ਐਂਟਰਟੇਨਮੈਂਟ ਚੈਨਲ ਪੀਟੀਸੀ ਪੰਜਾਬੀ ਹਰ ਸ਼ੁੱਕਵਾਰ ਤੁਹਾਡੇ ਲਈ ਪੀਟੀਸੀ ਬਾਕਸ ਆਫ਼ਿਸ 'ਤੇ ਨਵੀਆਂ ਕਹਾਣੀਆਂ ਲੈ ਕੇ ਆਉਂਦਾ ਹੈ । ਇਸ ਵਾਰ ਵੀ ਤੁਸੀਂ ਨਵੀਂ ਕਹਾਣੀ ਦੇਖੋਗੇ । ਇਸ ਵਾਰ ਪੀਟੀਸੀ ਬਾਕਸ ਆਫ਼ਿਸ ਤੇ ਤੁਸੀਂ ਫ਼ਿਲਮ 'ਸਿਮਰਨ ਨਿਵਾਸ' ਦੇਖੋਗੇ । ਲਤੀਫ ਬਿੰਨੀ ਦੀ ਇਹ ਫ਼ਿਲਮ ਸਸਪੈਂਸ ਤੇ ਮਨੋਰੰਜਨ ਨਾਲ ਭਰਪੂਰ ਹੈ । ਇਸ ਦੀ ਕਹਾਣੀ ਬਹੁਤ ਹੀ ਵੱਖਰੀ ਹੈ ।

ਫ਼ਿਲਮ ਦੀ ਕਹਾਣੀ ਉਸ ਪਰਿਵਾਰ ਦੇ ਇਰਦ ਗਿਰਦ ਘੁੰਮਦੀ ਹੈ, ਜਿਹੜਾ ਸਿਮਰਨ ਨਿਵਾਸ ਵਿੱਚ ਰਹਿਣ ਲਈ ਆਉਂਦਾ ਹੈ । ਇਸ ਮਕਾਨ ਵਿੱਚ ਰਹਿ ਰਹੇ ਇਸ ਪਰਿਵਾਰ ਨਾਲ ਅਜੀਬ ਘਟਨਾਵਾਂ ਵਾਪਰਦੀਆਂ ਹਨ । ਇਹਨਾਂ ਘਟਨਾਵਾਂ ਕਰਕੇ ਪਰਿਵਾਰ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਦਾ ਹੈ । ਇਹ ਪਰਿਵਾਰ ਚਾਹੁੰਦੇ ਹੋਏ ਵੀ ਇਸ ਮਕਾਨ ਨੂੰ ਛੱਡ ਨਹੀਂ ਪਾਉਂਦਾ । ਇਹਨਾਂ ਅਜੀਬ ਘਟਨਾਵਾਂ ਦੇ ਚਲਦੇ ਇਹ ਪਰਿਵਾਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਜਾਂ ਇਹਨਾਂ ਮੁਸ਼ਕਿਲਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਉਂਦਾ ਹੈ । ਇਹ ਜਾਨਣ ਲਈ ਪੀਟੀਸੀ ਬਾਕਸ ਆਫ਼ਿਸ 'ਤੇ ਦੇਖੋ 'ਸਿਮਰਨ ਨਿਵਾਸ' 2 ਅਗਸਤ ਦਿਨ ਸ਼ੁੱਕਰਵਾਰ ਨੂੰ ਰਾਤ 8.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

https://www.instagram.com/p/B0aQ-_nF2jF/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network