ਵਾਇਸ ਆਫ ਪੰਜਾਬ ਸੀਜ਼ਨ -11 ‘ਚ ਅੱਜ ਵੇਖੋ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ

written by Shaminder | November 16, 2020

ਵਾਇਸ ਆਫ ਪੰਜਾਬ ਸੀਜ਼ਨ -11 ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਅੱਜ ਸ਼ਾਮ ਨੂੰ ਸੁਰਾਂ ਦੇ ਇਸ ਸੁਰੀਲੇ ਸਫ਼ਰ ‘ਚ ਪ੍ਰਤੀਭਾਗੀਆਂ ਦੀ ਪਰਫਾਰਮੈਂਸ ਵੇਖਣ ਨੂੰ ਮਿਲੇਗੀ । ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖੇਗੀ ਸਾਡੇ ਜੱਜਾਂ ਦੀ ਪਾਰਖੀ ਨਜ਼ਰ । vop11 ਕਮਲ ਖ਼ਾਨ, ਸਚਿਨ ਆਹੁਜਾ ਅਤੇ ਮਿਸ ਪੂਜਾ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖ ਕੇ ਪਤਾ ਲਗਾਉਣਗੇ ਕਿ ਕਿਸ ਪ੍ਰਤੀਭਾਗੀ ਦੀ ਆਵਾਜ਼ ‘ਚ ਹੈ ਦਮ । ਸੋ ਤੁਸੀਂ ਵੀ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਅੱਜ ਸ਼ਾਮ 6:45 ‘ਤੇ ਮਾਣ ਸਕਦੇ ਹੋ । ਹੋਰ ਪੜ੍ਹੋ : ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ
vop 11 ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ’ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਗਾਇਕੀ ਦੇ ਸੁਫ਼ਨੇ ਨੂੰ ਪੂਰਾ ਕਰ ਚੁੱਕਿਆ ਹੈ । vop 11   ਜਿਸ ਕਰਕੇ ਪੰਜਾਬੀ ਸੰਗੀਤ ਜਗਤ ਨੂੰ ਕਈ ਬਿਹਤਰੀਨ ਗਾਇਕ ਮਿਲ ਚੁੱਕੇ ਨੇ । ਇੱਕ ਵਾਰ ਫਿਰ ਕਿਸੇ ਇੱਕ ਹੁਨਰਮੰਦ ਤੇ ਸੁਰਾਂ ਦੇ ਪੱਕੇ ਪ੍ਰਤੀਭਾਗੀ ਦਾ ਇਹ ਸੁਫਨਾ ਪੂਰਾ ਹੋਵੇਗਾ ।ਦੱਸ ਦਈਏ ਕਿ ਵਾਇਸ ਆਫ ਪੰਜਾਬ ਪੰਜਾਬੀ ਨੌਜਵਾਨਾਂ ਲਈ ਅਜਿਹਾ ਮੰਚ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਪੰਜਾਬ ਦੇ ਉੱਭਰਦੇ ਹੋਏ ਸੁਰੀਲੇ ਗਾਇਕ ਆਪਣੀ ਪਰਫਾਰਮੈਂਸ ਦੇ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ।

0 Comments
0

You may also like