ਪੀਟੀਸੀ ਪੰਜਾਬੀ ‘ਤੇ ਹੋਵੇਗਾ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ‘ਦਿਲ ਦੀਆਂ ਗੱਲਾਂ’ ਦਾ ਪ੍ਰੀਮੀਅਰ

written by Shaminder | November 06, 2020

ਪੀਟੀਸੀ ਪੰਜਾਬੀ ‘ਤੇ ਇਸ ਵਾਰ ਦੀਵਾਲੀ ਦੇ ਤਿਉਹਾਰ ਦਾ ਮਜ਼ਾ ਹੋਣ ਜਾ ਰਿਹਾ ਹੈ ਦੁੱਗਣਾ। ਕਿਉਂਕਿ ਇਸ ਮੌਕੇ ‘ਤੇ ਪੀਟੀਸੀ ਪੰਜਾਬੀ ਐਂਟਰਟੇਨਮੈਂਟ ਦਾ ਡਬਲ ਡੋਜ਼ ਆਪਣੇ ਦਰਸ਼ਕਾਂ ਨੂੰ ਦੇਣ ਜਾ ਰਿਹਾ ਹੈ । ਜੀ ਹਾਂ 14 ਨਵੰਬਰ, ਦਿਨ ਸ਼ਨਿੱਚਰਵਾਰ ਨੂੂੰ ਪੀਟੀਸੀ ਪੰਜਾਬੀ ‘ਤੇ ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਸਟਾਰਰ ਫ਼ਿਲਮ ‘ਦਿਲ ਦੀਆਂ ਗੱਲਾਂ’ ਦਾ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ ।

wamiqa And Parmish

ਸੋ ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । ਇਸ ਫ਼ਿਲਮ ਦਾ ਪ੍ਰਸਾਰਣ ਸ਼ਨਿੱਚਰਵਾਰ ਨੂੰ 12:30 ਵਜੇ ਕੀਤਾ ਜਾਵੇਗਾ । ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖਦਾ ਹੈ ।

ਹੋਰ ਪੜ੍ਹੋ : ਦਿਲ ਦੀਆਂ ਗੱਲਾਂ ਕਰਨ ਲਈ ਕਿਉਂ ਉਤਾਵਲੇ ਹੋ ਰਹੇ ਨੇ ਪਰਮੀਸ਼ ਵਰਮਾ

dil-diyan-gallan

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀ ਹੌਸਲਾ ਅਫਜ਼ਾਈ ਵੀ ਕਰਦਾ ਰਹਿੰਦਾ ਹੈ ।

Dil-Diyan-Gallan

ਕੋਰੋਨਾ ਕਾਲ ਦੇ ਬਾਵਜੂਦ ਜਿੱਥੇ ਚੈਨਲ ਵੱਲੋਂ ਆਨਲਾਈਨ ਫ਼ਿਲਮ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ, ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਸ਼ਖਸੀਅਤਾਂ ਨੂੰ ਵੀ ਪੰਜਾਬੀ ਸੰਗੀਤ ਜਗਤ ‘ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ ।

0 Comments
0

You may also like