ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਨਾਲ ਮਸਤੀ ਕਰਦੇ ਹੋਏ ਵੀਡੀਓ ਕੀਤੀ ਸ਼ੇਅਰ, ਦਰਸ਼ਕਾਂ ਨੂੰ ਆ ਰਹੀ ਪਸੰਦ

written by Pushp Raj | April 18, 2022

ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਗਿੱਪੀ ਆਪਣੇ ਸਹਿ ਕਲਾਕਾਰ ਨਾਲ ਖੂਬ ਮਸਤੀ ਤੇ ਹਾਸਾ ਮਜ਼ਾਕ ਕਰਦੇ ਹਨ। ਇੱਕ ਵਾਰ ਫੇਰ ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਨਾਲ ਮਸਤੀ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ।

Image Source: Instagram

ਦੱਸ ਦਈਏ ਕਿ ਗਿੱਪੀ ਗਰੇਵਾਲ ਇੱਕ ਚੰਗੇ ਗਾਇਕ ਤੇ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗੇ ਕਾਮੇਡੀਅਨ ਵੀ ਹਨ। ਗਿੱਪੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸ਼ੂਟਿੰਗ ਦੌਰਾਨ ਜਾਂ ਪਰਿਵਾਰ ਵਿੱਚ ਬੱਚਿਆਂ ਤੇ ਸਹਿ ਕਲਾਕਾਰਾਂ ਨਾਲ ਮਸਤੀ ਕਰਦੇ ਹਨ। ਗਿੱਪੀ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਸ਼ੂਟਿੰਗ ਦੌਰਾਨ ਬੀਟੀਐਸ ਵੀਡੀਓ ਯਾਨੀ ਕਿ ਬਿਹਾਂਇਡ ਦਾ ਸੀਨ ਦੀ ਕੁਝ ਮਜ਼ੇਦਾਰ ਵੀਡੀਓਜ਼ ਵੀ ਸ਼ੇਅਰ ਕਰਦੇ ਹਨ।

ਮੁੜ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਰਮਜੀਤ ਅਨੋਮਲ ਨਾਲ ਇੱਕ ਬੀਟੀਐਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੱਸਣ ਲਈ ਮਜ਼ਬੂਰ ਹੋ ਗਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਕੈਪਸ਼ਨ ਵਿੱਚ ਸਮਾਈਲੀ ਈਮੋਜ਼ੀ ਪਾਏ ਹਨ 🤣🤣🤣।

Image Source: Instagram

ਇਸ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਬੇਹੱਦ ਅਨੋਖੇ ਅੰਦਾਜ਼ ਦੇ ਵਿੱਚ ਕਰਮਜੀਤ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਰਮਜੀਤ ਅਨਮੋਲ ਇੱਕ ਕਮਰੇ 'ਚ ਬੈਠ ਕੇ ਫੋਨ ਚਲਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਬੈਠੇ ਗਿੱਪੀ ਗਰੇਵਾਲ ਪਹਿਲਾਂ ਉਨ੍ਹਾਂ ਦੇ ਗੱਲਾਂ ਨੂੰ ਖਿਚਦੇ ਹਨ ਤੇ ਬਾਅਦ ਵਿੱਚ ਜਫੀ ਪਾਉਂਦੇ ਹੋਏ ਨਜ਼ਰ ਆਉਂਦੇ ਹਨ। ਅਜਿਹੇ 'ਚ ਕਰਮਜੀਤ ਪਹਿਲਾਂ ਸ਼ਰਮਾਉਂਦੇ ਹੋਏ ਤੇ ਬਾਅਦ ਵਿੱਚ ਹੱਸਦੇ ਹੋਏ ਨਜ਼ਰ ਆ ਰਹੇ ਹਨ।

ਗਿੱਪੀ ਗਰੇਵਾਲ ਤੇ ਕਰਮਜੀਤ ਅਨੋਮਲ ਦੀ ਇਹ ਮਜ਼ੇਦਾਰ ਵੀਡੀਓ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਫੈਨਜ਼ ਗਿੱਪੀ ਦੀ ਇਸ ਵੀਡੀਓ ਹੇਠ ਕਮੈਂਟ ਲਿਖ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, " ਇਹ ਨੂੰ ਕਹਿੰਦੇ ਨੇ ਪਿਆਰ। " ਇੱਕ ਹੋਰ ਨੇ ਕਮੈਂਟ ਕੀਤਾ, ' 😅😅😅😅😅😅😅😅😅😅😅😅😅😅😅😅❤️❤️❤️❤️❤️❤️❤️❤️❤️❤️❤️❤️❤️yariyaaaan'

Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਮਜ਼ੇਦਾਰ ਟੀਜ਼ਰ ਸਾਂਝਾ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

ਗਿੱਪੀ ਗਰੇਵਾਲ ਜਲਦ ਹੀ ਆਪਣੀ ਨਵੀਂ ਫ਼ਿਲਮ ਹਨੀਮੂਨ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਣਗੇ ਇਸ ਤੋਂ ਇਲਾਵਾ ਮਈ ਮਹੀਨੇ ‘ਚ ਉਹ ਆਪਣੀ ਫ਼ਿਲਮ ‘ਮਾਂ’ ਦੇ ਨਾਲ ਵੀ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਕਰਮਜੀਤ ਅਨਮੋਲ ਦੇ ਨਾਲ ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਨਜ਼ਰ ਆ ਚੁੱਕੇ ਹਨ ।

You may also like