ਗਿੱਪੀ ਗਰੇਵਾਲ ਨੇ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਮਜ਼ੇਦਾਰ ਟੀਜ਼ਰ ਸਾਂਝਾ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

Written by  Lajwinder kaur   |  April 17th 2022 06:30 PM  |  Updated: April 17th 2022 06:37 PM

ਗਿੱਪੀ ਗਰੇਵਾਲ ਨੇ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਮਜ਼ੇਦਾਰ ਟੀਜ਼ਰ ਸਾਂਝਾ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

ਪੰਜਾਬੀ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਿੱਪੀ ਜੋ ਕਿ ਇਸ ਸਾਲ ਦਰਸ਼ਕਾਂ ਦੇ ਮਨੋਰੰਜਨ ‘ਚ ਕੋਈ ਵੀ ਕਮੀ ਨਹੀਂ ਆਉਣ ਦੇਣਗੇ। ਜੀ ਹਾਂ ਉਹ ਆਪਣੀ ਨਵੀਂ ਫ਼ਿਲਮ ਦੇ ਐਲਾਨ ਦੇ ਨਾਲ ਆਪਣੀ ਤਿਆਰ ਹੋਈਆਂ ਫ਼ਿਲਮਾਂ ਦੀ ਰਿਲੀਜ਼ ਡੇਟਸ ਦਾ ਖੁਲਾਸਾ ਵੀ ਕਰੀ ਜਾ ਰਹੇ ਹਨ । ਜੀ ਹਾਂ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’  (Yaar Mera Titliaan Warga ) ਦੀ ਰਿਲੀਜ਼ ਤਾਰੀਕ ਦਾ ਖੁਲਾਸਾ ਕਰ ਦਿੱਤਾ  ਹੈ।

ਹੋਰ ਪੜ੍ਹੋ : ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਮਿਲੇ ਆਪਣੇ ਖ਼ਾਸ ਮਿੱਤਰ ਤੇ CM ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ

Gippy Grewal-starrer 'Yaar Mera Titliaan Warga' gets release date Image Source: Instagram

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਮਜ਼ੇਦਾਰ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਯਾਰ ਮੇਰਾ ਤਿੱਤਲੀਆਂ ਵਰਗਾ ਰਿਲੀਜ਼ ਦੁਨੀਆ ਭਰ ਦੇ ਸਿਨੇਮਾ ਘਰਾਂ ਚ 25 ਅਗਸਤ 2022 ਨੂੰ’ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਜੇ ਗੱਲ ਕਰੀਏ ਟੀਜ਼ਰ ਦੀ ਬਹੁਤ ਹੀ ਮਜ਼ੇਦਾਰ ਹੈ, ਜਿਸ ‘ਚ ਕਾਰਟੂਨ ਰੂਪ ‘ਚ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ ਤੇ ਲੀਡ ਅਦਾਕਾਰਾ ਤਨੂੰ ਗਰੇਵਾਲ ਤੇ ਨਾਲ ਹੀ ਇੱਕ ਨੰਨ੍ਹਾ ਬੱਚਾ ਵੀ ਨਜ਼ਰ ਆ ਰਿਹਾ ਹੈ। ਦੋਵੇਂ ਜਣੇ ਆਪ ਆਪਣੇ ਫੇਸਬੁੱਕ ਉੱਤੇ ਚੈਟਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of gippy grewal movie yaar mera titliaan warga

ਹੋਰ ਪੜ੍ਹੋ : ਫੇਮਸ ਵੀਜੇ ਅਤੇ ਐਕਟਰ ਸਾਇਰਸ ਸਾਹੁਕਾਰ ਨੇ ਗਰਲਫ੍ਰੈਂਡ ਵੈਸ਼ਾਲੀ ਮਲਹਾਰਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

"Yaar Mera Titliaan Warga' ਫ਼ਿਲਮ ਰਾਹੀਂ ਵਿਕਾਸ ਵਸ਼ਿਸ਼ਟ ਨਿਰਦੇਸ਼ਕ ਦੇ ਤੌਰ ਤੇ ਡੈਬਿਊ ਕਰੇਗਾ। ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ ਤੇ ਕਰਮਜੀਤ ਅਨਮੋਲ, ਰਾਜ ਧਾਲੀਵਾਲ ਸਮੇਤ ਹੋਰ ਕਈ ਕਲਾਕਾਰ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਨਿਰੇਸ਼ ਕਥੂਰੀਆ ਨੇ ਹੀ ਲਿਖੀ ਹੈ। ਇਹ ਫ਼ਿਲਮ 25 ਅਗਸਤ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network