ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਮਿਲੇ ਆਪਣੇ ਖ਼ਾਸ ਮਿੱਤਰ ਤੇ CM ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ

written by Lajwinder kaur | April 17, 2022

ਗਾਇਕ ਹਰਭਜਨ ਮਾਨ ਏਨੀਂ ਦਿਨੀਂ ਆਪਣੀ ਪਤਨੀ ਹਰਮਨ ਮਾਨ ਤੇ ਵੱਡੇ ਪੁੱਤਰ ਅਵਕਾਸ਼ ਮਾਨ ਦੇ ਨਾਲ ਕੈਨੇਡਾ ਤੋਂ ਪੰਜਾਬ ਆਏ ਹੋਏ ਹਨ। ਜਿਸ ਕਰਕੇ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ-ਨਾਲ ਉਹ ਆਪਣੇ ਖ਼ਾਸ ਦੋਸਤਾਂ ਨੂੰ ਵੀ ਮਿਲ ਰਹੇ ਹਨ। ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਗਾਇਕ ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਆਪਣੇ ਪੁਰਾਣੇ ਮਿੱਤਰ ਤੇ CM ਭਗਵੰਤ ਮਾਨ ਨੂੰ ਮਿਲੇ।

ਹੋਰ ਪੜ੍ਹੋ : Alia-Ranbir marriage reception: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

inside image of singer harbhajan mann meet cm bhagwant maan

ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਦਿਉਰ ਭਗਵੰਤ ਮਾਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਦੱਸ ਦਈਏ ਹਰਭਜਨ ਮਾਨ ਤੇ ਭਵਗੰਤ ਮਾਨ ਚੰਗੀ ਪਰਿਵਾਰਕ ਮਿੱਤਰਤਾ ਹੈ। ਜਿਸ ਕਰਕੇ ਉਹ ਭਗਵੰਤ ਮਾਨ ਨੂੰ ਮਿਲਣ ਲਈ ਸੀ.ਐੱਮ ਹਾਊਸ ਗਏ ਸਨ। ਹਰਮਨ ਮਾਨ ਨੇ ਇਹ ਖ਼ਾਸ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਛੋਟੇ ਦਿਉਰ ਦੇ ਲਈ ਖ਼ਾਸ ਸੁਨੇਹਾ ਵੀ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਅੱਜ ਅਸੀਂ ਮੇਰੇ ਦਿਉਰ, ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਸ਼ਾਨਦਾਰ ਮੁਲਾਕਾਤ ਹੋਈ..28 ਸਾਲਾਂ ਤੋਂ ਵੱਧ ਪੁਰਾਣੀ ਯਾਦਾਂ ‘ਚ ਜਾਣਾ ਬਹੁਤ ਮਜ਼ੇਦਾਰ ਸੀ! ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਖੁਸ਼ਹਾਲ ਬਣਾਉਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਭਗਵੰਤ ਨੂੰ ਸ਼ੁਭਕਾਮਨਾਵਾਂ।

inside image of harman mann and bhagwant mann

ਹੋਰ ਪੜ੍ਹੋ : ਸਾਹਮਣੇ ਆਈ ਰਣਬੀਰ-ਆਲੀਆ ਦੀ ਪੋਸਟ ਵੈਡਿੰਗ ਪਾਰਟੀ ਦੀ ਪਹਿਲੀ ਤਸਵੀਰ, ਕਰਿਸ਼ਮਾ ਕਪੂਰ ਨੇ ਭਰਾ-ਭਾਬੀ ਲਈ ਲਿਖਿਆ ਖ਼ਾਸ ਸੁਨੇਹਾ

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਡੇ ਸੀ.ਐੱਮ ਸਾਹਿਬ, ਭਗਵੰਤ ਮਾਨ ਨੂੰ ਅੱਜ ਮਿਲ ਕੇ ਉਸ ਦੀ ਇਤਿਹਾਸਿਕ ਜਿੱਤ ਤੇ ਮੁੱਖ ਮੰਤਰੀ ਬਨਣ ਦੀ ਵਧਾਈ ਦਿੱਤੀ। ਦੁਆ ਹੈ ਪੰਜਾਬ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੇ ਭਗਵੰਤ ਮਾਨ ਦੀ ਮਿਹਨਤ ਨੂੰ ਮਾਲਕ ਭਾਗ ਲਾਵੇ’। ਇਸ ਦੇ ਨਾਲ ਉਨ੍ਹਾਂ ਨੇ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਭਗਵੰਤ ਮਾਨ ਰਾਜਨੀਤੀ ‘ਚ ਕਦਮ ਰੱਖਣ ਤੋਂ ਪਹਿਲਾਂ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਸਨ।

You may also like