ਅੱਜ ਰਾਤ ਦੇਖੋ ਪੀਟੀਸੀ ਪੰਜਾਬੀ 'ਤੇ ਪੀਟੀਸੀ ਬਾਕਸ ਆਫ਼ਿਸ ਦੀ ਸਸਪੈਂਸ ਤੇ ਥ੍ਰਿਲਰ ਨਾਲ ਭਰਪੂਰ ਫ਼ਿਲਮ 'ਰੱਬ ਰਾਖਾ'
ਪੀਟੀਸੀ ਪੰਜਾਬੀ 'ਤੇ ਹਰ ਹਫ਼ਤੇ ਪੀਟੀਸੀ ਬਾਕਸ ਆਫ਼ਿਸ ਦੇ ਤਹਿਤ ਨਵੀਆਂ ਨਵੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਸੇ ਸਿਲਸਿਲੇ ਦੇ ਚਲਦਿਆਂ ਅੱਜ ਯਾਨੀ 26 ਜੁਲਾਈ ਦਿਨ ਸ਼ੁੱਕਰਵਾਰ ਵਾਲੇ ਦਿਨ ਫ਼ਿਲਮ 'ਰੱਬ ਰਾਖਾ' ਦਾ ਵਰਲਡ ਟੀਵੀ ਪ੍ਰੀਮੀਅਰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ। ਡਾਇਰੈਕਟਰ ਜੀਤ ਮਠਾੜੂ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਹੈ ਜਿਸ ਦੇ ਛੋਟੇ ਬੱਚੇ ਨੂੰ ਘਰ 'ਚ ਭੂਤ ਹੋਣ ਸ਼ੱਕ ਹੋ ਜਾਂਦਾ ਹੈ।
ਹੁਣ ਉਸ ਦੇ ਸ਼ੱਕ ਦੀ ਆਖਿਰ ਕੀ ਸੱਚਾਈ ਹੈ, ਭੂਤ ਪ੍ਰੇਤ ਅਸਲ 'ਚ ਹਨ ਜਾਂ ਫ਼ਿਰ ਕੋਈ ਹੋਰ ਸ਼ੈਅ ਹੈ ਇਸ ਦਾ ਖੁਲਾਸਾ ਅੱਜ ਰਾਤ 8:30 ਵਜੇ ਹੋ ਜਾਵੇਗਾ। ਇਸ ਤੋਂ ਪਹਿਲਾਂ ਰਿਲੀਜ਼ ਹੋਈਆਂ ਪੀਟੀਸੀ ਬਾਕਸ ਆਫ਼ਿਸ ਦੀਆਂ ਸਾਰੀਆਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਲੋਕਾਂ ਦੀ ਆਪਣੀ ਜ਼ਿੰਦਗੀ ਦੇ ਮੁੱਦਿਆਂ ਨੂੰ ਛੂੰਹਦੀਆਂ ਇਹਨਾਂ ਫ਼ਿਲਮਾਂ ਨੂੰ ਦਰਸ਼ਕ ਪੀਟੀਸੀ ਪਲੇਅ ਐਪ 'ਤੇ ਵੀ ਦੇਖ ਸਕਦੇ ਹਨ।
ਹੋਰ ਵੇਖੋ : ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ ਕਬੀਰ ਸਿੰਘ, ਜਾਣੋ ਦੋ ਦਿਨਾਂ ਦੀ ਤਾਬੜਤੋੜ ਕਮਾਈ
rabb rakha ptc box office