ਅੱਜ ਰਾਤ ਦੇਖੋ ਪੀਟੀਸੀ ਸ਼ੋਅਕੇਸ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਨਾਲ, ਖੋਲ੍ਹਣਗੇ ਇੱਕ-ਦੂਜੇ ਦੇ ਰਾਜ਼

written by Lajwinder kaur | April 29, 2021 05:18pm

ਪੰਜਾਬੀਆਂ ਦਾ ਹਰਮਨ ਪਿਆਰਾ ਪ੍ਰੋਗਰਾਮ ਪੀਟੀਸੀ ਸ਼ੋਅਕੇਸ (PTC Showcase) ਜੋ ਕਿ ਕਈ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਜੀ ਹਾਂ ਇਸ ਸ਼ੋਅ ‘ਚ ਪੰਜਾਬੀ ਮਿਊਜ਼ਿਕ ਜਗਤ ਤੇ ਫ਼ਿਲਮੀ ਜਗਤ ਦੇ ਸਿਤਾਰੇ ਆਉਂਦੇ ਨੇ ਤੇ ਖੂਬ ਰੌਣਕਾਂ ਲਗਾਉਂਦੇ ਨੇ। ਇਸ ਸ਼ੋਅ 'ਚ ਹੁੰਦੀ ਹੈ ਖੂਬ ਮਸਤੀ ਪੰਜਾਬੀ ਕਲਾਕਾਰਾਂ ਦੇ ਨਾਲ। ਸੋ ਅੱਜ ਰਾਤ ਇਸ ਸ਼ੋਅ ‘ਚ ਚਾਰ ਚੰਨ ਲਗਾਉਣਗੇ ਪੰਜਾਬੀ ਗਾਇਕ ਤੇ ਐਕਟਰ ਕੁਲਵਿੰਦਰ ਬਿੱਲਾ ਆਪਣੇ ਖ਼ਾਸ ਦੋਸਤ ਗਾਇਕ ਸ਼ਿਵਜੋਤ ਦੇ ਨਾਲ ।

ptc showcase with kulwinder bill and shivjot

ਹੋਰ ਪੜ੍ਹੋ : ਸੰਕੇਤ ਭੋਸਲੇ ਨੇ ਹਲਦੀ ਦੀ ਰਸਮ ਦੀ ਵੀਡੀਓ ਕੀਤੀ ਸਾਂਝੀ, ਪੰਜਾਬੀ ਬੋਲੀਆਂ ‘ਤੇ ਸੁਗੰਧਾ ਮਿਸ਼ਰਾ ਦੇ ਨਾਲ ਭੰਗੜੇ ਪਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਵੀਡੀਓ

inside image of kulwinder billa and shivjot

ਸੋ ਦੋਵਾਂ ਕਲਾਕਾਰਾਂ ਦੀ ਮਜ਼ੇਦਾਰ ਗੱਲਾਂ ਦਾ ਲੁਤਫ ਦਰਸ਼ਕ ਅੱਜ ਰਾਤ 9:30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਨੇ। ਜੇ ਗੱਲ ਕਰੀਏ ਦੋਵਾਂ ਕਲਾਕਾਰਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

ptc showcase show

ਕੁਲਵਿੰਦਰ ਬਿੱਲਾ ਜੋ ਕਿ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਨੇ । ਉਹ ਕਈ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉੱਧਰ ਗੱਲ ਕਰੀਏ ਸ਼ਿਵਜੋਤ ਦੇ ਵਰਕ ਫਰੰਟ ਦੀ ਤਾਂ ਉਹ ਵਧੀਆ ਗੀਤਕਾਰ ਹੋਣ ਦੇ ਨਾਲ ਗਾਇਕ ਵੀ ਨੇ। ਉਨ੍ਹਾਂ ਨੇ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਨੇ। ਹਾਲ ਹੀ ‘ਚ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਨਵਾਂ ਗੀਤ ‘ਪਲਾਜ਼ੋ 2’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ।

 

View this post on Instagram

 

A post shared by PTC Punjabi (@ptc.network)

You may also like