ਆਸਾਨ ਨਹੀਂ ਸੀ ਸੰਜੇ ਦੱਤ ਦੀ ਭੂਮਿਕਾ ਨਿਭਾਉਣਾ, ਰਣਬੀਰ ਨੇ ਖੁਦ ਕਿੱਤਾ ਖੁਲਾਸਾ

Written by  Aakash Rawal   |  July 06th 2018 10:41 AM  |  Updated: July 06th 2018 10:41 AM

ਆਸਾਨ ਨਹੀਂ ਸੀ ਸੰਜੇ ਦੱਤ ਦੀ ਭੂਮਿਕਾ ਨਿਭਾਉਣਾ, ਰਣਬੀਰ ਨੇ ਖੁਦ ਕਿੱਤਾ ਖੁਲਾਸਾ

ਰਣਬੀਰ ਕਪੂਰ ਦੀ ਫਿਲਮ 'ਸੰਜੂ' ਬਾਕਸ ਆਫਿਸ 'ਤੇ ਬੰਪਰ ਕਮਾਈ ਕਰ ਰਹੀ ਹੈ। ਫਿਲਮ ਨੇ 7 ਦਿਨਾਂ 'ਚ 202.51 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। 'ਸੰਜੂ' ਰਣਬੀਰ ਦੇ ਕਰੀਅਰ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸ ਨੇ ਪਹਿਲੇ ਹਫਤੇ 'ਚ 200 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਈ ਹੈ ਪਰ ਇਸ ਫਿਲਮ ਦਾ ਸਫਰ ਰਾਜਕੁਮਾਰ ਹਿਰਾਨੀ ਅਤੇ ਰਣਬੀਰ ਕਪੂਰ ranbir kapoor ਦੋਹਾਂ ਲਈ ਸੌਖਾ ਨਹੀਂ ਸੀ। ਹਾਲ ਹੀ 'ਚ ਨਿਰਮਾਤਾਵਾਂ ਵਲੋਂ ਫਿਲਮ ਦੀ ਮੇਕਿੰਗ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੀ ਸ਼ੁਰੂਆਤ 'ਚ ਰਾਜਕੁਮਾਰ ਹਿਰਾਨੀ ਦੱਸ ਰਹੇ ਹਨ ਕਿ ਜਦੋਂ ਅਸੀਂ ਇਹ ਤੈਅ ਕਰ ਲਿਆ ਸੀ ਕਿ ਅਸੀਂ ਸੰਜੇ ਦੱਤ ਦੀ ਬਾਇਓਪਿਕ ਬਣਾਉਣੀ ਹੈ ਤਾਂ ਸਭ ਤੋਂ ਵੱਡਾ ਚੈਲੇਜ਼ ਇਹ ਸੀ ਕਿ ਆਖਿਰ ਸੰਜੇ ਦੱਤ ਦਾ ਕਿਰਦਾਰ ਕੌਣ ਨਿਭਾਵੇਗਾ।

https://www.youtube.com/watch?v=ozPsJZtnXM4

ਫਿਲਮ ਦੇ ਨਿਰਮਾਤਾ ਵਿਧੁ ਚੋਪੜਾ ਕੋਲ ਜਦੋਂ ਪ੍ਰੋਜੈਕਟ ਪਹੁੰਚਿਆ ਤਾਂ ਉਨ੍ਹਾਂ ਵੀ ਇਹ ਸਵਾਲ ਕੀਤਾ ਕੀ ਕਿਰਦਾਰ ਕੌਣ ਨਿਭਾਵੇਗਾ? ਉਨ੍ਹਾਂ ਦੱਸਿਆ ਕਿ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਉਣਗੇ ਤਾਂ ਕੁਝ ਸਮੇਂ ਲਈ ਉਹ ਹੈਰਾਨ ਰਹਿ ਗਏ। ਫਿਲਮ 'ਚ ਸੰਜੇ ਦੱਤ ਦੇ ਕਿਰਦਾਰ ਲਈ ਕਈ ਲੁੱਕ ਟੈਸਟ ਕੀਤੇ ਗਏ। ਆਖਿਰਕਾਰ ਮੇਕਅੱਪ ਟੀਮ ਰਣਬੀਰ ਕਪੂਰ ਨੂੰ ਸੰਜੇ ਦੱਤ ਵਰਗਾ ਲੁੱਕ ਦੇਣ 'ਚ ਸਫਲ ਰਹੀ। ਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸ ਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆ ਰਹੀ ਹੈ।

sanju-biopic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network