ਬਾਲੀਵੁੱਡ ਐਕਟਰ ਵਿਦਯੁਤ ਜਾਮਵਾਲ ਸਭ ਤੋਂ ਚੰਗੇ ਦੋਸਤ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਭਾਵੁਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਬਹੁਤ ਸਾਰੀਆਂ ਕਹਾਣੀਆਂ

written by Lajwinder kaur | September 09, 2021

ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ Vidyut Jammwal ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਚੰਗੇ ਦੋਸਤ ਸਿਧਾਰਥ ਸ਼ੁਕਲਾ Sidharth Shukla ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਯੁਵਰਾਜ ਹੰਸ ਨੇ ਅਮਰਿੰਦਰ ਗਿੱਲ ਦੇ ‘ਯਾਰੀਆਂ’ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਇਆ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Sidharth-Shukla Image Source: Instagram

ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਨੂੰ ਇਸ ਦੁਨੀਆ ਤੋਂ ਚਲੇ ਗਏ ਕੁਝ ਦਿਨ ਲੰਘ ਗਏ ਨੇ, ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਨੂੰ ਭੁੱਲਣ ਵਿੱਚ ਅਸਮਰੱਥ ਹਨ । ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਸਿਧਾਰਥ ਸ਼ੁਕਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਨੇ। ਲੋਕ ਅਦਾਕਾਰ ਨੂੰ ਵੱਖ -ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਦੇ ਰਹੇ ਹਨ। ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਨੇ ਵੀ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਨੇ ਸਿਧਾਰਥ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਵਿੱਚ ਉਸਨੇ ਮਰਹੂਮ ਅਦਾਕਾਰ ਨਾਲ ਜੁੜੀਆਂ ਕਈ ਕਹਾਣੀਆਂ ਸਾਂਝੀਆਂ ਕੀਤੀਆਂ ਹਨ।

vidyut jammwal emotional post-min

ਵਿਦਯੁਤ ਜਾਮਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸਦੀ ਸ਼ੁਰੂਆਤ ਉਹ ਮੰਤਰ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਸਿਧਾਰਥ ਨੂੰ ਆਖਰੀ ਵਾਰ 15 ਜੁਲਾਈ ਨੂੰ ਮਿਲਿਆ ਸੀ। ਵਿਦਯੁਤ ਸਿਧਾਰਥ ਨੂੰ 15-20 ਸਾਲਾਂ ਤੋਂ ਜਾਣਦਾ ਸੀ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਉਸ ਦਾ ਸਿਧਾਰਥ ਨਾਲ ਰਿਸ਼ਤਾ ਸੀ, ਉਹ ਕਿਸੇ ਨਾਲ ਨਹੀਂ ਸੀ। ਸਿਧਾਰਥ ਵਿਦਯੁਤ ਦਾ ਜਿਮ ਪਾਰਟਨਰ ਵੀ ਸੀ। ਇਸ 16 ਮਿੰਟ ਦੀ ਵੀਡੀਓ ਵਿੱਚ ਵਿਦਯੁਤ ਨੇ ਸਿਧਰਾਥ ਦੇ ਨਾਲ ਜੁੜੀਆਂ ਕਈ ਯਾਦਾਂ ਨੂੰ ਸਾਂਝਾ ਕੀਤਾ ਹੈ। ਵੀਡੀਓ ਚ ਵਿਦਯੁਤ ਆਪਣੀ ਯਾਦਾਂ ਨੂੰ ਸਾਂਝੀਆਂ ਕਰਦੇ ਹੋਏ ਭਾਵੁਕ ਹੁੰਦੇ ਹੋਏ ਨਜ਼ਰ ਵੀ ਆਏ।

ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੋਸਟ ਪਾ ਕੇ ਵਧਾਈ ਦੇਣ ਵਾਲਿਆਂ ਦਾ ਕੀਤਾ ਧੰਨਵਾਦ

ਵਿਦਯੁਤ ਨੇ ਦੱਸਿਆ ਕਿ ਸਿਧਾਰਥ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਦਾ ਸਤਿਕਾਰ ਕਰਦਾ ਸੀ । ਸਿਧਾਰਥ ਸ਼ੁਕਲਾ ਚੌਕੀਦਾਰ ਦਾ ਵੀ ਆਦਰ ਕਰਦਾ ਸੀ। ਜਿਮ ਵਿੱਚ ਕੋਈ ਵੀ ਆਦਮੀ ਅਜਿਹਾ ਨਹੀਂ ਸੀ ਜੋ ਸ਼ੁਕਲਾ ਤੋਂ ਨਾ ਡਰਦਾ ਹੋਵੇ ਅਤੇ ਕੋਈ ਵੀ ਅਜਿਹਾ ਆਦਮੀ ਨਹੀਂ ਹੁੰਦਾ ਜੋ ਸ਼ੁਕਲਾ ਨੂੰ ਪਿਆਰ ਨਾ ਕਰਦਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਸਿਧਾਰਥ ਸ਼ੁਕਲਾ ਬਾਰੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਆਪਣੀ ਇਸ ਵੀਡੀਓ ਵਿੱਚ ਕੀਤੀਆਂ ਨੇ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਨੇ।

 

View this post on Instagram

 

A post shared by Vidyut Jammwal (@mevidyutjammwal)

0 Comments
0

You may also like