ਰਾਜਪੁਰਾ ਤੋਂ ਆਏ ਇਸ ਫੈਨ ਨੇ ਕੀ ਕਿਹਾ ਸਿੱਧੂ ਮੂਸੇਵਾਲੇ ਬਾਰੇ, ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਦੇਖੋ ਵੀਡੀਓ

written by Lajwinder kaur | December 03, 2019

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਜਿਸਦੇ ਚੱਲਦੇ ਉਨ੍ਹਾਂ ਚਾਹੁਣ ਵਾਲਿਆਂ ਦੀ ਲੰਮੀ ਚੌੜੀ ਫੈਨ ਫਾਲੋਵਿੰਗ ਹੈ। ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਆਪਣੇ ਫੈਨ ਨਾਲ ਨਜ਼ਰ ਆ ਰਹੇ ਨੇ। ਫੈਨ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਸਿੱਧੂ ਮੂਸੇਵਾਲੇ ਦੀ ਜੰਮ ਕੇ ਤਾਰੀਫ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਵੇਖੋ:ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸਾਂਡ ਕੀ ਆਂਖ’ ਦੇ ਟਰੇਲਰ ਨੂੰ ਲੈ ਕੇ ਭਾਵੁਕ ਹੋਏ ਜਗਦੀਪ ਸਿੱਧੂ, ਮਨ ਦੇ ਜਜ਼ਬਾਤਾਂ ਨੂੰ ਕੀਤਾ ਬਿਆਨ, ਦੇਖੋ ਵੀਡੀਓ

ਫੈਨ ਨੇ ਦੱਸਿਆ ਕਿ ਉਹ ਰਾਜਪੁਰਾ ਸ਼ਹਿਰ ਤੋਂ ਹੈ ਜਿੱਥੇ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਦੱਸ ਦਈਏ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ‘ਧੱਕਾ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਹ ਗੀਤ ਯੂ ਟਿਊਬ ਉੱਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਤੇ ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ।

You may also like