ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸਾਂਡ ਕੀ ਆਂਖ’ ਦੇ ਟਰੇਲਰ ਨੂੰ ਲੈ ਕੇ ਭਾਵੁਕ ਹੋਏ ਜਗਦੀਪ ਸਿੱਧੂ, ਮਨ ਦੇ ਜਜ਼ਬਾਤਾਂ ਨੂੰ ਕੀਤਾ ਬਿਆਨ, ਦੇਖੋ ਵੀਡੀਓ

Written by  Lajwinder kaur   |  September 24th 2019 12:36 PM  |  Updated: September 24th 2019 12:36 PM

ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸਾਂਡ ਕੀ ਆਂਖ’ ਦੇ ਟਰੇਲਰ ਨੂੰ ਲੈ ਕੇ ਭਾਵੁਕ ਹੋਏ ਜਗਦੀਪ ਸਿੱਧੂ, ਮਨ ਦੇ ਜਜ਼ਬਾਤਾਂ ਨੂੰ ਕੀਤਾ ਬਿਆਨ, ਦੇਖੋ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੇ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਬਾਲੀਵੁੱਡ ਫ਼ਿਲਮ ‘ਸਾਂਡ ਕੀ ਆਂਖ’ ਨੂੰ ਲੈ ਕੇ ਕਾਫੀ ਉਤਸੁਕ ਨੇ। ਜੀ ਹਾਂ ਉਹ ਅਨੁਰਾਗ ਕਸ਼ਅਪ ਦੀ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੇ ਹਨ। ਉਨ੍ਹਾਂ ਨੇ ‘ਸਾਂਡ ਕੀ ਆਂਖ’ ਫ਼ਿਲਮ ਲਈ ਡਾਇਲਾਗਸ ਲਿਖੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਆਖਿਰਕਾਰ ਬਾਲੀਵੁੱਡ ‘ਚ....ਲੋਕੀਂ ਮੇਰੇ ਸੁਫ਼ਨੇ ‘ਤੇ ਹੱਸਦੇ ਹੁੰਦੇ ਸੀ...ਪਰ ਅੱਜ ਜਦੋਂ ਮੈਂ ਦੇਖਿਆ ਲੋਕੀਂ ਹੱਸ ਰਹੇ ਨੇ ਮੇਰੇ ਸੁਫ਼ਨਿਆਂ ਤੇ ਪਰ ਇਸ ਵਾਰੀ ਤਾੜੀਆਂ ਦੇ ਨਾਲ.... ਅੱਜ ਮੈਂ ਉਪਰ ਆਸਮਾਨ ਨੀਚੇ...ਅੱਜ ਮੈਂ ਆਗੇ ਜ਼ਮਾਨਾ ਹੈ ਪਿੱਛੇ’

ਹੋਰ ਵੇਖੋ:ਆਰਿਆ ਬੱਬਰ ‘ਗਾਂਧੀ ਫੇਰ ਆ ਗਿਆ’ ਨਾਲ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮੀ ਜਗਤ ‘ਚ ਵਾਪਿਸੀ, ਸਾਥ ਦੇਣਗੇ ਅਦਾਕਾਰਾ ਨੇਹਾ ਮਲਿਕ

‘ਸਾਂਡ ਕੀ ਆਂਖ’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਦੋਵੇਂ ਖ਼ੂਬਸੂਰਤ ਅਦਾਕਾਰਾਂ ਦਾਦੀਆਂ ਦੇ ਰੋਲ ਨਿਭਾ ਰਹੀਆਂ ਹਨ। ਸਰੋਤਿਆਂ ਨੂੰ ਟਰੇਲਰ ਇੰਨਾ ਪਸੰਦ ਆ ਰਿਹਾ ਹੈ ਜਿਸਦੇ ਚੱਲਦੇ ਟਰੇਲਰ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਇਹ ਫ਼ਿਲਮ ਦੀਵਾਲੀ ਉੱਤੇ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network