ਉਰਫੀ ਜਾਵੇਦ ਨੂੰ ਕਿਸ ਨੇ ਮਾਰਿਆ ਮੁੱਕਾ? ਸੁੱਜੀ ਹੋਈ ਅੱਖ ਦੇਖਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ

Written by  Lajwinder kaur   |  February 02nd 2023 09:36 AM  |  Updated: February 02nd 2023 09:36 AM

ਉਰਫੀ ਜਾਵੇਦ ਨੂੰ ਕਿਸ ਨੇ ਮਾਰਿਆ ਮੁੱਕਾ? ਸੁੱਜੀ ਹੋਈ ਅੱਖ ਦੇਖਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ

Uorfi Javed news: ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਕਦੇ ਉਸਦੇ ਸਰੀਰ ਨੂੰ ਐਲਰਜੀ ਹੋ ਜਾਂਦੀ ਹੈ, ਕਦੇ ਉਹ ਬਿਮਾਰ ਹੋ ਜਾਂਦੀ ਹੈ ਅਤੇ ਕਦੇ ਉਸਦੇ ਚਿਹਰੇ ਦੀ ਹਾਲਤ ਖਰਾਬ ਹੋ ਜਾਂਦੀ ਹੈ। ਹਾਲ ਹੀ 'ਚ ਇੱਕ ਵਾਰ ਫਿਰ ਉਰਫੀ ਜਾਵੇਦ ਦੇ ਚਿਹਰੇ ਦਾ ਹਾਲ ਬੁਰਾ ਹੋ ਗਿਆ ਹੈ। ਉਸ ਦੀ ਅੱਖ ਉੱਤੇ ਸੱਟ ਦਾ ਨਿਸ਼ਾਨ ਨਜ਼ਰ ਆ ਰਿਹਾ ਹੈ ਜਿਸ ਕਰਕੇ ਉਸਦੀ ਅੱਖ ਸੁੱਜੀ ਹੋਈ ਤੇ ਬੁੱਲ ਵੀ ਸੁੱਜਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

Urfi Javed , Image Source : Instagram 

ਹੋਰ ਪੜ੍ਹੋ : ਪਾਪਾ ਕਰਨ ਦੇ ਮੋਢੇ 'ਤੇ ਬੈਠੀ 'ਦੇਵੀ' ਦੀ ਕਿਊਟ ਫੋਟੋ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ; ਬਿਪਾਸ਼ਾ ਬਾਸੂ ਨੇ ਧੀ ਲਈ ਲਿਖੀ ਖ਼ਾਸ ਗੱਲ

ਉਰਫੀ ਜਾਵੇਦ ਨੂੰ ਕਿਸ ਨੇ ਮਾਰਿਆ ਮੁੱਕਾ?

ਉਰਫੀ ਜਾਵੇਦ ਆਪਣੀ ਸਿਹਤ ਅਤੇ ਫੈਸ਼ਨ ਨਾਲ ਜੁੜੀ ਹਰ ਅਪਡੇਟ ਆਪਣੇ ਇੰਸਾਟਗ੍ਰਾਮ ਅਕਾਊਂਟ ਉੱਤੇ ਸ਼ੇਅਰ ਕਰਦੀ ਹੈ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਵਿੱਚ ਉਹ ਆਪਣੇ ਚਿਹਰੇ ਦਾ ਇੱਕ ਪਾਸਾ ਦਿਖਾ ਰਹੀ ਹੈ, ਇੱਕ ਪਾਸੇ ਨੂੰ ਉਸ ਨੇ ਆਪਣੇ ਹੱਥ ਨਾਲ ਛੁਪਾਇਆ ਹੋਇਆ ਹੈ। ਫੋਟੋ ਵਿੱਚ, ਉਸਦੀ ਇੱਕ ਅੱਖ ਦੇ ਹੇਠਾਂ ਇੱਕ ਕਾਲਾ ਧੱਬਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਉਰਫੀ ਨੇ ਕੈਪਸ਼ਨ 'ਚ ਲਿਖਿਆ, ''ਲੱਗਦਾ ਹੈ ਕਿ ਕਿਸੇ ਨੇ ਮੈਨੂੰ ਬੁਰੀ ਤਰ੍ਹਾਂ ਮਾਰਿਆ ਹੈ।

urofi news image Image Source : Instagram

ਇਸ ਕਾਰਨ ਕਰਕੇ ਨਹੀਂ ਪਾਉਂਦੀ ਉਰਫੀ ਪੂਰੇ ਕੱਪੜੇ

ਦੱਸ ਦਈਏ ਕੁਝ ਸਮੇਂ ਪਹਿਲਾਂ ਉਰਫੀ ਜਾਵੇਦ ਨੇ ਆਪਣੀ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਪੂਰੇ ਕੱਪੜੇ ਕਿਉਂ ਨਹੀਂ ਪਾਉਂਦੀ। ਅਦਾਕਾਰਾ ਨੇ ਦੱਸ ਸੀ ਕਿ ਉਸ ਨੂੰ ਹਮੇਸ਼ਾ ਐਲਰਜੀ ਰਹਿੰਦੀ ਹੈ। ਉਸ ਨੇ ਕਿਹਾ ਸੀ ਕਿ ਉਸ ਨੂੰ ਕੱਪੜਿਆਂ ਤੋਂ ਐਲਰਜੀ ਹੈ। ਜਦੋਂ ਵੀ ਉਹ ਪੂਰੇ ਕੱਪੜੇ ਪਾਉਂਦੀ ਹੈ ਤਾਂ ਉਸ ਦੀਆਂ ਲੱਤਾਂ ਉੱਤੇ ਧੱਫੜ ਪੈ ਜਾਂਦੇ ਹਨ। ਇਸ ਲਈ ਉਹ ਛੋਟੇ ਕੱਪੜੇ ਪਾਉਂਦੀ ਹੈ।

Urfi Javed Image Source : Instagram

ਉਰਫੀ ਆਪਣੇ ਅਜੀਬੋ-ਗਰੀਬ ਪਹਿਰਾਵੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਹ ਅਜਿਹੇ ਕੱਪੜੇ ਪਹਿਨਦੀ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਉਰਫੀ ਜਾਵੇਦ ਕਦੇ ਸਾਈਕਲ ਚੇਨ, ਮੋਰ ਦੇ ਖੰਭ, ਮੋਬਾਈਲ ਫੋਨ, ਸਿਮ ਕਾਰਡ, ਕੱਚ ਦੇ ਟੁਕੜਿਆਂ ਸਮੇਤ ਕਈ ਚੀਜ਼ਾਂ ਤੋਂ ਡਰੈੱਸ ਬਣਾਈ ਸੀ। ਹਾਲ ਵਿੱਚ ਉਸ ਨੇ ਡਸਟਬਿਨ ਬੈਗ ਦੀ ਡਰੈੱਸ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

Image Source : Instagram

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network