ਕਾਲਜ ਇਨਸਾਨ ਦੀ ਜ਼ਿੰਦਗੀ ਦਾ ਅਜਿਹਾ ਸਮਾਂ ਹੁੰਦਾ ਹੈ ਜਿਸ ਨੂੰ ਇਨਸਾਨ ਕਦੇ ਵੀ ਜ਼ਿੰਦਗੀ 'ਚ ਭੁਲਾ ਨਹੀਂ ਸਕਦਾ । ਕਿਉਂਕਿ ਕਾਲਜ ਅਜਿਹੀ ਥਾਂ ਹੁੰਦੀ ਹੈ ਜਿੱਥੇ ਪੜ੍ਹਾਈ ਦੇ ਨਾਲ-ਨਾਲ ਇਨਸਾਨ ਜੀਵਨ ਜਾਚ ਸਿੱਖਦਾ ਹੈ ।
https://www.instagram.com/p/Bx-o2wThxrx/?utm_source=ig_web_copy_link
ਕਰਮਜੀਤ ਅਨਮੋਲ ਬੇਸ਼ੱਕ ਇੱਕ ਵੱਡੇ ਸਟਾਰ ਬਣ ਚੁੱਕੇ ਹਨ ਪਰ ਅੱਜ ਵੀ ਉਨ੍ਹਾਂ ਦੇ ਜ਼ਹਿਨ 'ਚ ਆਪਣੇ ਕਾਲਜ ਦਾ ਖਿਆਲ ਹੈ ਅਤੇ ਜਦੋਂ ਉਨ੍ਹਾਂ ਦੇ ਕਾਲਜ ਦੇ ਪੁਰਾਣੇ ਬੇਲੀ ਮਿਲੇ ਤਾਂ ਕਰਮਜੀਤ ਅਨਮੋਲ ਨੂੰ ਇਉਂ ਲੱਗਿਆ ਜਿਵੇਂ ਮੁੜ ਤੋਂ ਆਪਣੀ ਪੁਰਾਣੀ ਜ਼ਿੰਦਗੀ 'ਚ ਵਾਪਸ ਚਲੇ ਗਏ ਹਨ ।
ਕਰਮਜੀਤ ਅਨਮੋਲ ਨੇ 22ਸਾਲ ਪਹਿਲਾਂ ਆਪਣੀਆਂ ਯਾਦਾਂ ਨੂੰ ਸਾਂਝਿਆਂ ਕਰਦਿਆਂ ਦੱਸਿਆ ਕਿ ਕਿਵੇਂ ਉਹ ਰੋਟੀ ਬਨਾਉਣ ਪਿੱਛੇ ਅਕਸਰ ਲੜਿਆ ਕਰਦੇ ਸਨ । ਕਰਮਜੀਤ ਅਨਮੋਲ ਰੀਲ ਲਾਈਫ ‘ਚ ਉਹ ਜਿੰਨੇ ਸਿੱਧੇ ਸਾਦੇ ਨਜ਼ਰ ਆਉਂਦੇ ਨੇ ਅਸਲ ਜ਼ਿੰਦਗੀ ‘ਚ ਵੀ ਉਹ ਓਨੇ ਹੀ ਸਿੱਧੇ ਸਾਦੇ ਅਤੇ ਸਾਫ ਦਿਲ ਇਨਸਾਨ ਹਨ ।ਉਨ੍ਹਾਂ ਨੇ ਪਾਲੀਵੁੱਡ ਅਤੇ ਗਾਇਕੀ ਦੇ ਖੇਤਰ ‘ਚ ਇੱਕ ਲੰਮਾ ਸਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।