ਜਦੋਂ ਅਫ਼ਸਾਨਾ ਖ਼ਾਨ ਦੀ ਮਾਂ ਨੇ ਸੁਣਾਇਆ ‘ਧੱਕਾ’ ਗਾਣਾ, ਅਫ਼ਸਾਨਾ ਹੱਸ-ਹੱਸ ਹੋਈ ਦੂਹਰੀ

Written by  Rupinder Kaler   |  September 04th 2020 04:16 PM  |  Updated: September 04th 2020 04:16 PM

ਜਦੋਂ ਅਫ਼ਸਾਨਾ ਖ਼ਾਨ ਦੀ ਮਾਂ ਨੇ ਸੁਣਾਇਆ ‘ਧੱਕਾ’ ਗਾਣਾ, ਅਫ਼ਸਾਨਾ ਹੱਸ-ਹੱਸ ਹੋਈ ਦੂਹਰੀ

ਅਫ਼ਸਾਨਾ ਖ਼ਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹਨਾਂ ਵੱਲੋਂ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆ ਜਾਂਦੀਆਂ ਹਨ । ਉਹਨਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਦੀ ਮਾਂ ਵੀ ਦਿਖਾਈ ਦੇ ਰਹੇ ਹਨ । ਇਹ ਵੀਡੀਓ ਖ਼ਾਸ ਹੈ ਕਿਉਂਕਿ ਇਸ ਵਿੱਚ ਉਹਨਾਂ ਦੀ ਮਾਂ ਵੀ ਅਫ਼ਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦਾ ਗਾਣਾ ਧੱਕਾ ਗਾ ਰਹੇ ਹਨ ।

ਇਸ ਵੀਡੀਓ ਵਿੱਚ ਅਫ਼ਸਾਨਾ ਦੀ ਮਾਂ ਗਾਣੇ ਦੇ ਕੁਝ ਬੋਲਾਂ ਤੇ ਅਟਕ ਜਾਂਦੇ ਹਨ ਜਿਸ ਕਰਕੇ ਅਫਸਾਨਾ ਬਹੁਤ ਹੱਸਦੀ ਹੈ । ਅਫਸਾਨਾ ਦੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਲਗਾਤਾਰ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।ਅਫਸਾਨਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਆਰ ਨੇਤ ਨਾਲ ਨਵਾਂ ਗਾਣਾ 855 ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CEtJh4ghHQE/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network