ਜਦੋਂ ਗੁਰਬਾਜ਼ ਗਰੇਵਾਲ ਨੇ ਕੀਤੀ ਆਪਣੇ ਵੱਡੇ ਭਰਾ ਦੇ ਨਾਲ ਇਸ ਤਰ੍ਹਾਂ ਦੀ ਹਰਕਤ, ਹਰ ਕੋਈ ਹੋ ਗਿਆ ਹੈਰਾਨ

written by Shaminder | October 28, 2021

ਗਿੱਪੀ ਗਰੇਵਾਲ (Gippy Grewal) ਅਕਸਰ ਆਪਣੇ ਬੱਚਿਆਂ ਦੇ ਮਜ਼ੇਦਾਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟਿਆਂ ਦਾ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਤਿੰਨੋਂ ਬੇਟੇ ‘ਪਾਣੀ ‘ਚ ਮਧਾਣੀ’ ਫ਼ਿਲਮ ਦੇ ਇੱਕ ਡਾਈਲੌਗ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Gippy With Gurbaz 44 Image From instagram

ਹੋਰ ਪੜ੍ਹੋ : ਕਰਣ ਔਜਲਾ ਨਵੀਂ Lamborghini Urus ਖਰੀਦ ਕੇ ਪਹੁੰਚੇ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਦੇ ਵੱਡੇ ਬੇਟੇ ਏਕਮ ਗਰੇਵਾਲ ਨੇ ਗੁਰਬਾਜ਼ ਗਰੇਵਾਲ ਨੂੰ ਆਪਣੇ ਮੋੋਢਿਆਂ ‘ਤੇ ਚੁੱਕਿਆ ਹੋਇਆ ਹੈ ਤੇ ਸ਼ਿੰਦਾ ਡਾਈਲੌਗ ‘ਤੇ ਐਕਟ ਕਰਦਾ ਹੋਇਆ ਪੁੱਛਦਾ ਹੈ ‘ਕਰ ਤਾ ਸ਼ੁਰੂ, ਜਿਸ ‘ਤੇ ਏਕਮ ਗਰੇਵਾਲ ਕਹਿੰਦਾ ਹੈ ਆਹੋ, ਜਿਸ ‘ਤੇ ਗੁਰਬਾਜ਼ ਕਹਿੰਦਾ ਹੈ ਕਿ ਜੇ ਕੋਈ ਨਹੀਂ ਵੇਖ ਰਿਹਾ ਤਾਂ ਮੈਂ ਭੱਜ ਕੇ ਪਿਸ਼ਾਬ ਕਰ ਆਵਾਂ, ਜਿਸ ‘ਤੇ ਏਕਮ ਕਹਿੰਦਾ ਹੈ ਕਿ ਓ ਵਿੱਚੇ ਕਰ ਲਾ ਕਿਉਂ ਰੌਲਾ ਪਾਇਆ …ਜਿਸ ‘ਤੇ ਗੁਰਬਾਜ਼ ਗਰੇਵਾਲ ਏਕਮ ਦੇ ਉੱਤੇ ਪਿਸ਼ਾਬ ਕਰ ਦਿੰਦਾ ਹੈ।

Image From instagram

ਜਿਸ ‘ਤੇ ਸ਼ਿੰਦਾ ਪੁੱਛਦਾ ਹੈ ਕਿ ਲੋਕ ਤੈਨੂੰ ਦੇਖਦੇ ਪਏ ਨੇ ਹੁਣ ਤੂੰ ਕਿਉਂ ਰੌਲਾ ਨਹੀਂ ਪਾ ਰਿਹਾ’।ਇਸ ਮਜ਼ੇਦਾਰ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਹਾਲ ਹੀ ‘ਚ ਰਿਲੀਜ਼ ਹੋਈ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਏ ਹਨ । ਇਸ ਤੋਂ ਇਲਾਵਾ ਕਰਮਜੀਤ ਅਨਮੋਲ, ਹਨੀ ਮੱਟੂ, ਹਾਰਬੀ ਸੰਘਾ ਸਣੇ ਕਈ ਕਲਾਕਾਰ ਹਨ । ਉਨ੍ਹਾਂ ਦੇ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ-ਕਦਮ ‘ਤੇ ਚੱਲ ਰਹੇ ਹਨ । ਸ਼ਿੰਦਾ ਗਰੇਵਾਲ ਤਾਂ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

You may also like