
ਬਾਲੀਵੁੱਡ ‘ਚ ਕਈ ਵਾਰ ਬਹੁਮੁਖੀ ਪ੍ਰਤਿਭਾ ਵਾਲੇ ਅਦਾਕਾਰਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ । ਕਿਉਂਕਿ ਫ਼ਿਲਮਾਂ ‘ਚ ਆਉਣ ਦੇ ਲਈ ਸੰਘਰਸ਼ ਦੇ ਨਾਲ ਨਾਲ ਕਿਸੇ ਗੌਡ ਫਾਦਰ ਦੀ ਵੀ ਲੋੜ ਹੁੰਦੀ ਹੈ ਜੋ ਉਸ ਨੂੰ ਬਾਲੀਵੁੱਡ ਇੰਡਸਟਰੀ ‘ਚ ਕੰਮ ਕਰਨ ਦਾ ਮੌਕਾ ਦਿਵਾ ਸਕੇ ।ਮਨਜੋਤ ਸਿੰਘ (Manjot singh) ‘ਚ ਟੈਲੇਂਟ ਤਾਂ ਸੀ, ਪਰ ਉਸ ਨੂੰ ਆਪਣਾ ਟੈਲੇਂਟ ਵਿਖਾਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਸੀ ।
image From instagramਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਵਾਇਰਲ ਹੋ ਰਿਹਾ ਇਸ ਬੱਚੇ ਦਾ ਵੀਡੀਓ, ਗਾਇਕ ਦੀ ਮਾਂ ਨੇ ਮੱਥਾ ਚੁੰਮ ਕੇ ਜਤਾਇਆ ਪਿਆਰ
ਅੱਜ ਮਨਜੋਤ ਸਿੰਘ ਦਾ ਜਨਮ ਦਿਨ ਹੈ । ਉਸ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਫ਼ਿਲਮੀ ਸੰਘਰਸ਼ ਦੇ ਬਾਰੇ ਦੱਸਾਂਗੇ । ਇੱਕ ਅਜਿਹਾ ਵੀ ਸਮਾਂ ਸੀ ਜਦੋਂ ਮਨਜੋਤ ਸਿੰਘ ਨੂੰ ਫ਼ਿਲਮਾਂ ‘ਚ ਕੰਮ ਨਹੀਂ ਸੀ ਮਿਲ ਰਿਹਾ । ਜਿਸ ਦਾ ਕਾਰਨ ਉਸ ਦਾ ਸਰਦਾਰ ਹੋਣਾ ਸੀ । ਇੱਕ ਇੰਟਰਵਿਊ ‘ਚ ਮਨਜੋਤ ਨੇ ਕਈ ਖੁਲਾਸੇ ਕੀਤੇ ਸਨ ।

ਹੋਰ ਪੜ੍ਹੋ : ਸੀਐੱਮ ਭਗਵੰਤ ਮਾਨ ਦੀ ਪਤਨੀ ਦਾ ਵਿਆਹ ਤੋਂ ਪਹਿਲਾਂ ਟਵੀਟ ਹੋ ਰਿਹਾ ਵਾਇਰਲ, ਆਖੀ ਇਹ ਗੱਲ
ਜਿਸ ‘ਚ ਉਸ ਨੇ ਦੱਸਿਆ ਸੀ ਕਿ ਫ਼ਿਲਮ ‘ਫੁਕਰੇ’ ਤੋਂ ਬਾਅਦ ਉਸ ਨੂੰ ਕੋਈ ਵੀ ਚੰਗਾ ਰੋਲ ਨਹੀਂ ਸੀ ਮਿਲ ਰਿਹਾ । ਕਈ ਕਾਸਟਿੰਗ ਕੰਪਨੀਆਂ ਨੇ ਤਾਂ ਉਸ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਾਲੀਵੁੱਡ ‘ਚ ੳੇਸ ਲਈ ਕੰਮ ਕਰਨਾ ਮੁਸ਼ਕਿਲ ਹੈ ।ਕਿਉਂਕਿ ਉਹ ਸਰਦਾਰ ਹੈ ਅਤੇ ਸਿਰਫ਼ ਕਾਮਿਕ ਰੋਲ ਹੀ ਮਿਲ ਸਕਦੇ ਹਨ ।
ਮਨਜੋਤ ਸਿੰਘ ਹੁਣ ਅਨੇਕਾਂ ਹੀ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਉਸ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਈ ਹੈ । ਮਨਜੋਤ ਸਿੰਘ ਨੇ ੧੬ ਸਾਲ ਦੀ ਉਮਰ ‘ਚ ਬਾਲੀਵੁੱਡ ਦੀ ਫ਼ਿਲਮ ‘ਲੱਕੀ, ਲੱਕੀ ਲੱਕੀ ਓਏ’ ਦੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਸ ਨੂੰ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।
View this post on Instagram