
ਨੇਹਾ ਕੱਕੜ (neha kakkar) ਦੀ ਹਰ ਅਦਾ ’ਤੇ ਉਹਨਾਂ ਦੇ ਪ੍ਰਸ਼ੰਸਕ ਮਰਦੇ ਹਨ । ਇਸੇ ਕਰਕੇ ਨੇਹਾ ਹਰ ਦਿਨ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕਰਦੀ ਰਹਿੰਦੀ ਹੈ । ਇਸ ਸਭ ਦੇ ਚਲਦੇ ਨੇਹਾ (neha kakkar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਹੜਾ ਕਿ ਬਹੁਤ ਹੀ ਪਿਆਰਾ ਹੈ। ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਹੋਰ ਪੜ੍ਹੋ :
ਸਿੱਧੂ ਮੂਸੇਵਾਲਾ ਦੀ ਡੇਬਿਊ ਫਿਲਮ ‘ਮੂਸਾ ਜੱਟ’ ਹੁਣ ਭਾਰਤ ਵਿੱਚ ਇਸ ਦਿਨ ਹੋਵੇਗੀ ਰਿਲੀਜ਼

ਇਸ ਵੀਡੀਓ ਵਿੱਚ ਨੇਹਾ (neha kakkar) ਗਾਣਾ ਗਾਉਂਦੇ ਹੋਏ ਨਹੀਂ ਬਲਕਿ ਮੱਝ ਦਾ ਦੁੱਧ ਚੋਂਦੇ ਹੋਏ ਦਿੰਖਾਈ ਦੇ ਰਹੀ ਹੈ । ਨੇਹਾ ਦੇ ਇਸ ਵੀਡੀਓ ਨੂੰ ਉਹਨਾਂ (neha kakkar) ਦੇ ਫੈਨ ਪੇਜ ਵੱਲੋਂ ਸ਼ੇਅਰ ਕੀਤਾ ਗਿਆ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਬਾਲਟੀ ਲੈ ਕੇ ਜਾਂਦੀ ਹੈ ਤੇ ਮੱਝ ਦਾ ਦੁੱਧ ਚੋਣਾ ਸਿੱਖ ਰਹੀ ਹੈ ।
View this post on Instagram
ਇਸ ਵੀਡੀਓ ਵਿੱਚ ਉਹਨਾਂ ਨੇ ਆਪਣੇ ਲੱਕ ਦੇ ਦੁਆਲੇ ਪਰਨਾ ਵੀ ਬੰਨਿਆ ਹੋਇਆ ਹੈ । ਇਸ ਵੀਡੀਓ ਵਿੱਚ ਨੇਹਾ (neha kakkar) ਪੁੱਛਦੀ ਹੈ ਕਿ ਦੁੱਧ ਚੋਂਦੇ ਹੋਏ ਮੱਝ ਨੂੰ ਦਰਦ ਤਾਂ ਨਹੀਂ ਹੁੰਦਾ । ਇਸ ਵੀਡੀਓ ਤੇ ਲੋਕਾਂ ਦੇ ਖੂਬ ਪਰਤੀਕਰਮ ਦੇਖਣ ਨੂੰ ਮਿਲ ਰਹੇ ਹਨ ।