ਸੰਜੇ ਦੱਤ ਨੇ ਆਪਣੀ ਪੁਰਾਣੀ ਗਰਲਫੈਂਡ ਨੂੰ ਲੈ ਕੇ ਹੈਰਾਨ ਕਰਨ ਵਾਲੇ ਕੀਤੇ ਖੁਲਾਸੇ, ਵਾਇਰਲ ਹੋ ਰਿਹਾ ਹੈ ਪੁਰਾਣਾ ਇੰਟਰਵਿਊ

Written by  Rupinder Kaler   |  June 12th 2020 11:52 AM  |  Updated: June 12th 2020 11:52 AM

ਸੰਜੇ ਦੱਤ ਨੇ ਆਪਣੀ ਪੁਰਾਣੀ ਗਰਲਫੈਂਡ ਨੂੰ ਲੈ ਕੇ ਹੈਰਾਨ ਕਰਨ ਵਾਲੇ ਕੀਤੇ ਖੁਲਾਸੇ, ਵਾਇਰਲ ਹੋ ਰਿਹਾ ਹੈ ਪੁਰਾਣਾ ਇੰਟਰਵਿਊ

ਸੰਜੇ ਦੱਤ ਬਾਲੀਵੁੱਡ ਦੇ ਸਭ ਤੋਂ ਚਰਚਿਤ ਅਦਾਕਾਰ ਰਹੇ ਹਨ । ਫ਼ਿਲਮ ਸੰਜੂ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਪੇਸ਼ ਕਰਨ ਦi ਕੋਸ਼ਿਸ਼ ਕੀਤੀ ਗਈ ਹੈ, ਪਰ ਇਸ ਫ਼ਿਲਮ ਵਿੱਚ ਉਹਨਾਂ ਦੇ ਇੱਕ ਪੱਖ ਨੂੰ ਨਹੀਂ ਦਿਖਾਇਆ ਗਿਆ । ਇਹ ਪੱਖ ਸੰਜੇ ਤੇ ਟੀਨਾ ਮੁਨੀਮ ਦੇ ਰਿਸ਼ਤੇ ਦਾ ਹੈ । ਸੰਜੇ ਦੱਤ ਤੇ ਟੀਨਾ ਬਚਪਨ ਤੋਂ ਹੀ ਦੋਸਤ ਸਨ, ਦੋਹਾਂ ਦੀ ਪਹਿਲੀ ਫ਼ਿਲਮ ਰਾਕੀ ਸੀ ਤੇ ਇਸ ਫ਼ਿਲਮ ਤੋਂ ਬਾਅਦ ਦੋਹਾਂ ਦੇ ਅਫੇਅਰ ਦੇ ਚਰਚੇ ਸ਼ੁਰੂ ਹੋ ਗਏ ਸਨ ।

https://www.instagram.com/p/B_uFPvPnTfM/

ਇਸ ਰਿਸ਼ਤੇ ਨੂੰ ਲੈ ਕੇ ਸੰਜੇ ਦੱਤ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ‘ਮੈਂ ਟੀਨਾ ਨੂੰ ਪਸੰਦ ਕਰਦਾ ਸੀ । ਮੈਂ ਆਪਣੀ ਆਨਸਕਰੀਨ ਕਮਿਸਟਰੀ ਨੂੰ ਕਦੇ ਵੀ ਐਕਸਪੋਜ਼ ਨਹੀਂ ਕਰਨਾ ਚਾਹੁੰਦਾ ਸੀ । ਮੈਂ ਬਹੁਤ ਹੀ ਮਤਲਬੀ ਸੀ । ਟੀਨਾ ਨੇ ਕਦੇ ਵੀ ਮੈਨੂੰ ਆਪਣੇ ਪਰਿਵਾਰ ਤੋਂ ਦੂਰ ਨਹੀਂ ਕੀਤਾ । ਟੀਨਾ ਉਹਨਾਂ ਲੋਕਾਂ ਵਿੱਚ ਸ਼ਾਮਿਲ ਸੀ ਜਿਹੜੇ ਮੈਨੂੰ ਸਮਝਾਉਂਦੇ ਸਨ । ਉਹ ਹਮੇਸ਼ਾ ਆਪਣੀ ਭੈਣ ਤੇ ਪਿਤਾ ਦੇ ਘਰ ਜਾਣ ਲਈ ਕਹਿੰਦੀ ਸੀ ।

ਮੇਰੀ ਮਾਂ ਦੀ ਮੌਤ ਤੋਂ ਬਾਅਦ ਟੀਨਾ ਨੇ ਮੇਰਾ ਬਹੁਤ ਸਾਥ ਦਿੱਤਾ’ । ਸੰਜੇ ਨੇ ਕਿਹਾ ਕਿ ‘ਮੇਰੀ ਮਾਂ ਦੇ ਦਿਹਾਂਤ ਤੋਂ ਬਾਅਦ, ਅਸੀਂ ਸਾਰੇ ਆਪਣੇ ਤਰੀਕੇ ਨਾਲ ਇਸ ਦਰਦ ਵਿੱਚੋਂ ਬਾਹਰ ਨਕਲਣਾ ਚਾਹੁੰਦੇ ਸਾਂ । ਅਸੀਂ ਸਾਰੇ ਬਹੁਤ ਹੀ ਸੰਵੇਦਨਸ਼ੀਲ ਤੇ ਭਾਵੁਕ ਸੀ । ਮੈਂ ਭਾਵਨਾਤਮਕ ਤੌਰ ਤੇ ਬਹੁਤ ਹੀ ਕਮਜ਼ੋਰ ਹਾਂ । ਮੈਨੂੰ ਹਮੇਸ਼ਾ ਅਜਿਹੇ ਸ਼ਖਸ਼ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਮੇਰੇ ਤੇ ਦਬਾਅ ਬਣਾ ਸਕੇ ।

ਮੇਰੀ ਮਾਂ ਇਸ ਤਰ੍ਹਾਂ ਕਰਦੀ ਸੀ, ਉਹਨਾਂ ਦੀ ਮੌਤ ਤੋਂ ਬਾਅਦ ਟੀਨਾ ਨੇ ਉਹਨਾਂ ਦੀ ਜਗ੍ਹਾ ਲਈ । ਉਹਨਾਂ ਨੇ ਮੇਰੀ ਜ਼ਿੰਦਗੀ ਤੇ ਆਪਣਾ ਪ੍ਰਭੂਤਵ ਜਮਾਇਆ, ਪਰ ਮੈਂ ਉਹਨਾਂ ਨੂੰ ਆਪਣੇ ਕਰੀਅਰ ਵਿੱਚ ਦਖਲ ਦੇਣ ਦੀ ਇਜ਼ਾਜਤ ਨਹੀਂ ਦਿੱਤੀ । ਟੀਨਾ ਨੇ ਕਦੇ ਵੀ ਮੈਨੂੰ ਕਿਸੇ ਦੇ ਨਾਲ ਕੰਮ ਕਰਨ ਤੋਂ ਨਹੀਂ ਰੋਕਿਆ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network