ਬਰਫ਼ ਦੀ ਚਾਦਰ ਨਾਲ ਢਕਿਆ ਸ੍ਰੀ ਹੇਮਕੁੰਟ ਸਾਹਿਬ, ਵੇਖੋ ਮਨਮੋਹਕ ਤਸਵੀਰਾਂ

written by Shaminder | November 19, 2022 02:40pm

ਸ੍ਰੀ ਹੇਮਕੁੰਟ ਸਾਹਿਬ (Sri Hemknt Sahib ) ‘ਚ ਭਾਰੀ ਬਰਫਬਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਬਰਫਬਾਰੀ ਦੇ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਬਰਫ਼ ਦੀ ਚਿੱਟੀ ਚਾਦਰ ਦੇ ਨਾਲ ਢਕਿਆ ਗਿਆ । ਇਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ ।

Hemkunt Sahib,,

ਹੋਰ ਪੜ੍ਹੋ : ਪ੍ਰੀਤ ਸਿਆਂ ਦਾ ਨਵਾਂ ਗੀਤ ਜਲਦ ਹੋਣ ਜਾ ਰਿਹਾ ਰਿਲੀਜ਼

ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨੂੰ ਆਉਣ ਜਾਣ ਵਾਲੇ ਰਸਤਿਆਂ ‘ਤੇ ਭਾਰੀ ਬਰਫ ਦਿਖਾਈ ਦਿੱਤੀ । ਸ੍ਰੀ ਹੇਮਕੁੰਟ ਦੇ ਸਾਹਿਬ ਜੀ ਦੇ ਦਰਸ਼ਨਾਂ ਵੱਡੀ ਗਿਣਤੀ ਦੇ ਲਈ ਸੰਗਤਾਂ ਪਹੁੰਚਦੀਆਂ ਹਨ । ਇਹ ਗੁਰਦੁਆਰਾ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਤ ਹੈ ।

ਹੋਰ ਪੜ੍ਹੋ : ਯੂਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ, ਮਹਾਰਾਜਾ ਦਲੀਪ ਸਿੰਘ ਦੀ ਸਮਾਧ ‘ਤੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਇਸੇ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ‘ਚ ਭਗਤੀ ਕੀਤੀ ਸੀ । ਇਸ ਅਸਥਾਨ ਦੇ ਦਰਸ਼ਨਾਂ ਦੇ ਸੰਗਤਾਂ ਦੂਰ ਦੂਰੇਡਿਓਂ ਚੱਲ ਕੇ ਆਉਂਦੀਆਂ ਨੇ ।ਇੱਥੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਲੰਗਰ ਅਤੇ ਚਾਹ ਪਾਣੀ ਦਾ ਖ਼ਾਸ ਇੰਤਜ਼ਾਮ ਕੀਤਾ ਜਾਂਦਾ ਹੈ ।

ਇੱਥੇ ਇੱਕ ਸਰੋਵਰ ਵੀ ਹੈ, ਜਿਸ ‘ਚ ਸੰਗਤਾਂ ਇਸ਼ਨਾਨ ਕਰਦੀਆਂ ਹਨ ।ਬੀਤੇ ਦਿਨ ਭਾਰੀ ਬਰਫਬਾਰੀ ਇਸ ਅਸਥਾਨ ‘ਤੇ ਹੋਈ ਅਤੇ ਇਸ ਦਾ ਅਲੌਕਿਕ ਦ੍ਰਿਸ਼ ਦਾ ਸੰਗਤਾਂ ਨੇ ਵੀ ਖੂਬ ਅਨੰਦ ਮਾਣਿਆ ।

 

You may also like