ਕੌਣ ਸਨ ਬਲਵਿੰਦਰ ਸਫਰੀ? ਜਾਣੋ ਉਨ੍ਹਾਂ ਦੇ ਖ਼ਾਸ ਗੀਤਾਂ ਬਾਰੇ
Legendary Singer Balwinder Safri Passed Away: ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ ਬਲਵਿੰਦਰ ਸਫਰੀ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਹੈ, ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ। ਦੱਸ ਦਈਏ ਉਹ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਰਕੇ ਉਹ ਕੋਮਾ ‘ਚ ਵੀ ਚੱਲੇ ਗਏ ਸਨ ਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
image From Instagram
ਪਰ ਉਨ੍ਹਾਂ ਦੀ ਸਿਹਤ ‘ਚ ਕੁਝ ਸੁਧਾਰ ਹੋਇਆ ਸੀ, ਪਰ ਅੱਜ ਭੰਗੜਾ-ਪੌਪ ਦੀ ਦੁਨੀਆ' ਚ ਸਭ ਤੋਂ ਵੱਧ ਜਾਣ ਵਾਲੇ ਨਾਵਾਂ ‘ਚੋਂ ਇੱਕ ਬਲਵਿੰਦਰ ਸਫ਼ਰੀ ਅਕਾਲ ਚਲਾਣਾ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮਿਊਜ਼ਿਕ ਜਗਤ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਬਰਮਿੰਘਮ 'ਚ ਰਹਿੰਦੇ ਸਫ਼ਰੀ 1980 ਤੋਂ ਯੂ.ਕੇ 'ਚ ਭੰਗੜੇ ਦੀ ਦ ਦੁਨੀਆ 'ਚ ਇੱਕ ਸਥਾਪਿਤ ਨਾਮ ਵਜੋਂ ਉਭਰੇ ਤੇ 1990'ਚ ਉਹਨਾਂ ਨੇ ਨੌਜਵਾਨ ਅਵਸਥਾ 'ਚ ਆਪਣੇ ਸਾਥੀਆਂ ਨਾਲ 'Safri Boyz' ਬੈਂਡ ਬਣਾਇਆ। ਬਲਵਿੰਦਰ ਸਫਰੀ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ‘ਅੰਬਰਾਂ ਤੋਂ ਆਈ ਹੋਈ ਹੂਰ’ ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ ।
image From Instagram
ਬਲਵਿੰਦਰ ਸਫਰੀ ਦੇ ਪ੍ਰਸਿੱਧ ਗੀਤਾਂ 'ਚ 'ਰਾਹੇ-ਰਾਹੇ ਜਾਣ ਵਾਲੀਏ', ‘ਨੀ ਤੂੰ ਏ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’, 'ਚੰਨ ਮੇਰੇ ਮੱਖਣਾ', 'ਭੰਗੜਾ ਤਾਂ ਪੈਂਦਾ' ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਕਈ ਹੋਰ ਗੀਤ ਨੇ ਜੋ ਕਿ ਦਰਸ਼ਕਾਂ ਦੇ ਜ਼ਹਿਨ ‘ਚ ਅੱਜ ਵੀ ਤਾਜ਼ਾ ਹਨ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਪਰਿਵਾਰ ਨੂੰ ਇਹ ਭਾਣੇ ਮੰਨਣ ਦਾ ਬੱਲ ਬਖ਼ਸ਼ਣ।
image From Instagram