
Aamir Khan gets emotional: ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੇ ਆਪਣੇ ਕਰੀਅਰ 'ਚ ਕਈ ਦਮਦਾਰ ਫ਼ਿਲਮਾਂ ਦਿੱਤੀਆਂ ਹਨ, ਜੋ ਭਾਰਤੀ ਸਿਨੇਮਾ ਲਈ ਮੀਲ ਪੱਥਰ ਵੀ ਸਾਬਤ ਹੋਈਆਂ ਹਨ। ਆਮਿਰ ਖ਼ਾਨ ਨੂੰ 'ਮਿਸਟਰ ਪਰਫੈਕਸ਼ਨਿਸਟ' ਵੀ ਕਿਹਾ ਜਾਂਦਾ ਹੈ ਪਰ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਆਮਿਰ ਖ਼ਾਨ ਨੇ ਖੁਦ ਕਿਹਾ ਹੈ ਕਿ ਉਹ ਖੁਦ ਨੂੰ ਪਰਫੈਕਸ਼ਨਿਸਟ ਨਹੀਂ ਮੰਨਦੇ।
ਹੋਰ ਪੜ੍ਹੋ : ਰਿਤਿਕ ਰੋਸ਼ਨ ਨੇ ਆਪਣੀ ਪ੍ਰੇਮਿਕਾ ਸਬਾ ਨੂੰ ਪ੍ਰੋਟੈਕਟ ਕਰਨ ਦੇ ਚੱਕਰ ‘ਚ ਪ੍ਰਸ਼ੰਸਕ ਨੂੰ ਦਿੱਤਾ ਧੱਕਾ! ਦੇਖੋ ਵੀਡੀਓ

ਆਮਿਰ ਦਾ ਕਹਿਣਾ ਹੈ ਕਿ ਉਹ ਦਿਮਾਗ ਦੀ ਨਹੀਂ ਦਿਲ ਦੀ ਗੱਲ ਸੁਣਦੇ ਨੇ ਅਤੇ ਜਾਦੂ ਲੱਭਦੇ ਨੇ। ਇਸ ਦੇ ਨਾਲ ਹੀ ਇੰਟਰਵਿਊ ਦੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਆਮਿਰ ਖ਼ਾਨ ਭਾਵੁਕ ਹੋ ਜਾਂਦੇ ਨੇ ਅਤੇ ਰੋਂ ਪੈਂਦੇ ਨੇ ਅਤੇ ਇੰਟਰਵਿਊ ਤੋਂ ਉੱਠ ਜਾਂਦਾ ਨੇ, ਪਰ ਫਿਰ ਕੁਝ ਦੇਰ ਬਾਅਦ ਵਾਪਸ ਆ ਜਾਂਦਾ ਨੇ।

ਅਸਲ 'ਚ ਹਾਲ ਹੀ 'ਚ ਆਮਿਰ ਖ਼ਾਨ ਨੇ ਹਿਊਮਨ ਆਫ ਬਾਂਬੇ ਨਾਲ ਗੱਲਬਾਤ ਕੀਤੀ ਸੀ। ਇੰਟਰਵਿਊ 'ਚ ਇੱਕ ਸਮਾਂ ਅਜਿਹਾ ਆਉਂਦਾ ਹੈ, ਜਦੋਂ ਆਮਿਰ ਖ਼ਾਨ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ ਅਤੇ ਉਹ ਇੰਟਰਵਿਊ ਤੋਂ ਉੱਠ ਕੇ ਚਲੇ ਜਾਂਦੇ ਹਨ। ਹਾਲਾਂਕਿ ਕੁਝ ਸਮੇਂ ਬਾਅਦ ਉਹ ਵਾਪਸ ਆ ਕੇ ਆਪਣੀ ਗੱਲ ਪੂਰੀ ਕਰਦੇ ਹਨ। ਅਸਲ 'ਚ ਆਮਿਰ ਖ਼ਾਨ ਆਪਣੇ ਪਿਤਾ ਦੀ ਗੱਲ ਕਰਦੇ ਨੇ ਅਤੇ ਦੱਸਦੇ ਹਨ ਕਿ ਸਾਡੀ ਜ਼ਿੰਦਗੀ 'ਚ ਇੱਕ ਅਜਿਹਾ ਦੌਰ ਆਇਆ ਜੋ ਬਹੁਤ ਖਰਾਬ ਗਿਆ ਸੀ, ਕਰੀਬ 8 ਸਾਲ ਦਾ।

ਆਮਿਰ ਕਹਿੰਦੇ ਹਨ, 'ਉਨ੍ਹਾਂ ਦੇ ਪਿਤਾ ਫ਼ਿਲਮ ਲਾਕੇਟ ਬਣਾ ਰਹੇ ਸੀ, ਜਿਸ 'ਚ ਕਈ ਵੱਡੇ ਸਿਤਾਰੇ ਸਨ। ਉਹ ਫ਼ਿਲਮ ਤਰੀਕਾਂ ਵਿੱਚ ਫਸ ਗਈ ਅਤੇ ਉਸ ਸਮੇਂ ਐਕਟਰ ਇੱਕੋ ਸਮੇਂ 30-40 ਫ਼ਿਲਮਾਂ ਕਰਦੇ ਸਨ ਅਤੇ ਉਸ ਸਮੇਂ ਜੇਕਰ ਤੁਸੀਂ ਵੱਡੇ ਨਿਰਮਾਤਾ-ਨਿਰਦੇਸ਼ਕ ਨਹੀਂ ਹੋ ਤਾਂ ਤੁਹਾਨੂੰ ਸਿਤਾਰਿਆਂ ਨਾਲੋਂ ਘੱਟ ਸਨਮਾਨ ਮਿਲਦਾ ਹੈ। ਉਸ ਫ਼ਿਲਮ ਨੂੰ ਬਨਾਉਣ 'ਚ 8 ਸਾਲ ਲੱਗੇ ਅਤੇ ਉਨ੍ਹਾਂ ਦੇ ਅੱਬੂ ਨੇ ਵਿਆਜ 'ਤੇ ਕਾਫੀ ਪੈਸਾ ਇਕੱਠਾ ਕੀਤਾ ਹੋਇਆ ਸੀ’।
ਐਕਟਰ ਨੇ ਅੱਗੇ ਕਿਹਾ - ਉਸ ਸਮੇਂ ਅਸੀਂ ਲਗਭਗ ਸੜਕ 'ਤੇ ਆ ਗਏ, ਮੇਰੀ ਉਮਰ ਲਗਭਗ 10 ਸਾਲ ਸੀ। ਇਹ ਕਹਿੰਦੇ ਹੋਏ ਆਮਿਰ ਭਾਵੁਕ ਹੋ ਜਾਂਦੇ ਹਨ ਅਤੇ ਪਾਣੀ ਅਤੇ ਕੌਫੀ ਪੀ ਕੇ ਆਪਣੇ ਆਪ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੇ ਹੰਝੂ ਨਹੀਂ ਰੁਕਦੇ ਅਤੇ ਉਹ ਇੰਟਰਵਿਊ ਨੂੰ ਵਿੱਚ ਹੀ ਛੱਡ ਕੇ ਉਸ ਰੂਮ ਵਿੱਚੋਂ ਨਿਕਲ ਜਾਂਦੇ ਹਨ।
ਹਾਲਾਂਕਿ ਆਮਿਰ ਫਿਰ ਤੋਂ ਵਾਪਸ ਆਉਂਦੇ ਹਨ ਅਤੇ ਕਹਿੰਦੇ ਹਨ- ‘ਮੈਂ ਅਕਸਰ ਰੋਂਦਾ ਹਾਂ’। ਆਮਿਰ ਨੇ ਅੱਗੇ ਕਿਹਾ, 'ਅੱਬੂ ਜਾਨ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਸੀ, ਉਹ ਬਹੁਤ ਹੀ ਸਧਾਰਨ ਵਿਅਕਤੀ ਸਨ, ਉਨ੍ਹਾਂ ਨੂੰ ਕਾਰੋਬਾਰ ਦਾ ਨਹੀਂ ਪਤਾ ਸੀ। ਉਸ ਸਮੇਂ ਅਜਿਹਾ ਸਿਸਟਮ ਸੀ ਕਿ ਕਈ ਵਾਰ ਫ਼ਿਲਮ ਬਾਕਸ ਆਫਿਸ ਉੱਤੇ ਚੰਗਾ ਕੰਮ ਕਰਦੀ ਸੀ ਪਰ ਚੰਗੇ ਪੈਸੇ ਹੱਥ ਵਿੱਚ ਨਹੀਂ ਆਉਂਦੇ ਸਨ। ਉਨ੍ਹਾਂ (ਆਮਿਰ ਦੇ ਪਿਤਾ) ਦੀ ਨੀਅਤ ਇੰਨੀ ਸਾਫ਼ ਸੀ ਕਿ ਉਹ ਸਾਰਿਆਂ ਦੇ ਪੈਸੇ ਵਾਪਸ ਕਰ ਦਿੰਦੇ ਸਨ। ਆਮਿਰ ਨੇ ਇਸ ਮਾਮਲੇ ਨਾਲ ਜੁੜਿਆ ਇੱਕ ਕਿੱਸਾ ਵੀ ਸੁਣਾਇਆ ਅਤੇ ਸੁਨੀਲ ਦੱਤ ਦਾ ਜ਼ਿਕਰ ਵੀ ਕੀਤਾ।
ਦੱਸ ਦੇਈਏ ਕਿ ਇਸ ਇੰਟਰਵਿਊ 'ਚ ਆਮਿਰ ਖਾਨ ਨੇ ਕਈ ਹੋਰ ਕਹਾਣੀਆਂ ਦਾ ਵੀ ਜ਼ਿਕਰ ਕੀਤਾ ਅਤੇ ਖੁਦ ਦੇ ਨਾਲ-ਨਾਲ ਸਿਨੇਮਾ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ।