
ਸੋਸ਼ਲ ਮੀਡੀਆ ‘ਤੇ ਕੁਝ ਮਹਿਲਾਵਾਂ ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨ ਦੇ ਇੱਕ ਕੋਚ ‘ਚ ਸਿਰਫ ਮਹਿਲਾਵਾਂ ਨਜ਼ਰ ਆ ਰਹੀਆਂ ਹਨ ।ਇਹ ਮਹਿਲਾਵਾਂ ਬਹੁਤ ਹੀ ਘੱਟ ਗਿਣਤੀ ‘ਚ ਨਜ਼ਰ ਆ ਰਹੀਆਂ ਨੇ । ਇਹ ਔਰਤਾਂ ਟ੍ਰੇਨ ‘ਚ ਹੈਂਡਲ ਨੂੰ ਫੜ ਕੇ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

ਹੋਰ ਪੜ੍ਹੋ : ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਸੀ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ, ਕਰੀਅਰ ਖ਼ਤਮ ਹੋਣ ਦਾ ਸਤਾਉਂਦਾ ਸੀ ਡਰ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰ ਮੀਡੀਆ ਯੂਜ਼ਰਸ ਵੀ ਖੂਬ ਪ੍ਰਤੀਕਰਮ ਦੇ ਰਹੇ ਹਨ । ਇੱਕ ਯੂਜ਼ਰ ਨੇ ਲਿਖਿਆ ਕਿ ‘ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਦੇ ਹਨ ਬਸ ਉਹੀ ਕਰੋ ਜੋ ਤੁਹਾਨੂੰ ਪਸੰਦ ਹੈ’।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਮਹਰੀਨ ਕਾਲੇਕਾ ਦੇ ਘਰ ਧੀ ਨੇ ਲਿਆ ਜਨਮ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਇੱਕ ਹੋਰ ਨੇ ਲਿਖਿਆ ਕਿ ‘ਤੁਸੀਂ ਕੁਝ ਪੌਜੀਟਿਵ ਪੋਸਟ ਕੀਤਾ’। ਇੱਕ ਹੋਰ ਨੇ ਕਮੈਂਟ ਕੀਤਾ ਕਿ ਟਾਈਗਰ ਸ਼ਰਾਫ ਬਹੁਤ ਅੱਗੇ ਸਨ, ਜਦੋਂ ਉਸ ਨੇ ਕਿਹਾ ਸੀ ਕਿ ‘ਛੋਟੀ ਬੱਚੀ ਹੋ ਕਯਾ’।

ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਇਨ੍ਹਾਂ ਮਹਿਲਾਵਾਂ ਨੂੰ ਕਿਹਾ ਕਿ ‘ਜੇਕਰ ਇਹ ਟੁੱਟਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ, ਜਨਤਕ ਸੰਪਤੀ ਨੂੰ ਖ਼ਰਾਬ ਨਾ ਕਰੋ’। ਇਸ ਤੋਂ ਇਲਾਵਾ ਹੋਰ ਵੀ ਕਈ ਮੀਡੀਆ ਯੂਜ਼ਰਸ ਨੇ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।
View this post on Instagram