ਮੁੰਡਾ ਫਰੀਦਕੋਟੀਆ ਫ਼ਿਲਮ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

Written by  Shaminder   |  September 05th 2019 04:01 PM  |  Updated: September 05th 2019 04:01 PM

ਮੁੰਡਾ ਫਰੀਦਕੋਟੀਆ ਫ਼ਿਲਮ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

ਮੁੰਡਾ ਫਰੀਦਕੋਟੀਆ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਹੋਣ ਜਾ ਰਿਹਾ ਹੈ । ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਤੁਸੀਂ 14 ਸਤੰਬਰ,ਦਿਨ ਸ਼ਨੀਵਾਰ ਨੂੰ ਰਾਤ ਨੂੰ 8 ਵਜੇ ਵੇਖ ਸਕਦੇ ਹੋ । ਇਸ ਤੋਂ ਇਲਾਵਾ ਐਤਵਾਰ ਨੂੰ ਦੁਪਹਿਰ 12:30 ਵਜੇ ਵੀ ਮੁੰਡਾ ਫਰੀਦਕੋਟੀਆ ਦਾ ਵਰਲਡ ਟੀਵੀ ਪ੍ਰੀਮੀਅਰ ਵੇਖ ਸਕਦੇ ਹੋ । ਤੁਸੀਂ ਵੀ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ।  ਫ਼ਿਲਮ ‘ਚ ਰੌਸ਼ਨ ਪ੍ਰਿੰਸ ਗਲਤੀ ਨਾਲ ਪਾਕਿਸਤਾਨ ਦੇ ਫ਼ਰੀਦਕੋਟ ਸ਼ਹਿਰ ਪਹੁੰਚ ਜਾਂਦਾ ਹੈ। ਉੱਥੇ ਉਨ੍ਹਾਂ ਨੂੰ ਫ਼ਿਲਮ ਦੀ ਨਾਇਕਾ ਸ਼ਰਨ ਕੌਰ ਨਾਲ ਪਿਆਰ ਹੋ ਜਾਂਦਾ ਹੈ।

munda faridkotia के लिए इमेज परिणाम

ਸਰਹੱਦਾਂ ਤੋਂ ਪਾਰ ਦਾ ਇਹ ਪਿਆਰ ਨੇਪਰੇ ਚੜ੍ਹ ਸਕੇਗਾ ਇਹ ਤਾਂ ਫ਼ਿਲਮ ‘ਚ ਹੀ ਪਤਾ ਚੱਲ ਸਕੇਗਾ। ਇਸ ਫ਼ਿਲਮ ‘ਚ ਕੋਈ ਹੋਰ ਦਿੱਗਜ ਅਦਾਕਾਰ ਜਿਵੇਂ ਮੁੱਕਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network