Khaby Lame Networth: ਜਾਣੋ ਦੁਨੀਆ ਭਰ 'ਚ ਮਸ਼ਹੂਰ ਟਿੱਕ ਟੌਕਰ Khaby Lame ਦੀ ਕਿੰਨੀ ਹੈ ਕਮਾਈ, ਪੜ੍ਹੋ ਪੂਰੀ ਖ਼ਬਰ

Written by  Pushp Raj   |  September 18th 2022 01:50 PM  |  Updated: September 18th 2022 02:20 PM

Khaby Lame Networth: ਜਾਣੋ ਦੁਨੀਆ ਭਰ 'ਚ ਮਸ਼ਹੂਰ ਟਿੱਕ ਟੌਕਰ Khaby Lame ਦੀ ਕਿੰਨੀ ਹੈ ਕਮਾਈ, ਪੜ੍ਹੋ ਪੂਰੀ ਖ਼ਬਰ

TikToker Khaby Lame net worth: ਜੇਕਰ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਰੀਲਸ ਵੇਖਣ ਦਾ ਆਨੰਦ ਮਾਣਦੇ ਹੋ ਤਾਂ ਤੁਹਾਨੂੰ Khaby Lame ਬਾਰੇ ਜ਼ਰੂਰ ਪਤਾ ਹੋਵੇਗਾ। ਉਹ ਇੱਕ ਮਸ਼ਹੂਰ TikToker ਤੇ ਸੋਸ਼ਲ ਮੀਡੀਆ ਇਨਫਊਲੈਂਸਰ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ Khaby Lame ਦੀ ਕਮਾਈ ਕਿੰਨੀ ਹੈ, ਜੇਕਰ ਨਹੀਂ ਤਾਂ ਜਾਨਣ ਲਈ ਪੜ੍ਹੋ ਇਹ ਖ਼ਬਰ।

Image Source: Instagram

Khaby Lame ਅਕਸਰ ਸੋਸ਼ਲ ਮੀਡੀਆ 'ਤੇ ਦਿਖਾਏ ਜਾਣ ਵਾਲੇ ਗੁੰਝਲਦਾਰ ਹੈਕਾਂ ਦੇ ਸਧਾਰਨ ਹੱਲ ਦਿਖਾਉਂਦੇ ਹੋਏ ਦਿਲਚਸਪ ਵੀਡੀਓ ਬਣਾਉਂਦਾ ਹੈ। Khaby Lame ਦੇ ਜ਼ਿਆਦਾਤਰ ਵੀਡੀਓਜ਼ ਆਮ ਤੌਰ 'ਤੇ ਕਿਸੇ ਹੋਰ ਯੂਜ਼ਰ ਵੱਲੋਂ ਬਣਾਏ ਗਏ ਲਾਈਫ ਹੈਕ ਦਿਖਾਉਂਦੇ ਹਨ ਜੋ ਬੇਲੋੜੇ ਤੌਰ 'ਤੇ ਮੁਸ਼ਕਿਲ ਮੰਨੇ ਜਾਂਦੇ ਹਨ ਜਾਂ ਕੁਝ ਬਹੁਤ ਗੁੰਝਲਦਾਰ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ।

Khaby Lame ਦੇ ਵੀਡੀਓ ਹੈਕ ਕਰਨ ਦੇ ਆਸਾਨ ਤਰੀਕੇ ਦਿਖਾ ਕੇ ਉਹੀ ਹੈਕ ਨੂੰ ਸਰਲ ਬਣਾਉਂਦੇ ਹਨ। 22 ਸਾਲਾ ਇਹ ਟਿੱਕ ਟੌਕਰ ਆਪਣੇ ਹਾਸੋ ਹੀਣ ਤੇ ਹੈਕ ਦਾ ਸਰਲ ਤਰੀਕਾ ਪੇਸ਼ ਕਰਨ ਲਈ ਆਪਣੇ ਬੇਹਤਰੀਨ ਤੇ ਵੱਖਰੇ ਫੇਸ ਐਕਸਪ੍ਰੈਸ਼ਨ ਲਈ ਮਸ਼ਹੂਰ ਹੈ। ਬਿਨਾਂ ਬੋਲੇ ਆਪਣੀ ਗੱਲ ਨੂੰ ਪੇਸ਼ ਕਰਨ ਦੇ ਵੱਖਰੇ ਢੰਗ ਦੇ ਚੱਲਦੇ Khaby Lame ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਤੇਜ਼ੀ ਨਾਲ ਸਫ਼ਲਤਾ ਮਿਲੀ।

Khaby Lame ਦਾ ਜਨਮ 9 ਮਾਰਚ 2000 ਨੂੰ ਸੇਨੇਗਲ ਵਿੱਚ ਹੋਇਆ ਸੀ। ਉਸ ਦਾ ਅਸਲੀ ਨਾਮ Khabane Lame ਹੈ ਅਤੇ ਉਹ ਇਟਲੀ ਆਇਆ ਸੀ ਜਦੋਂ ਉਹ 1 ਸਾਲ ਦਾ ਸੀ ਉਦੋਂ ਉਸ ਦਾ ਪਰਿਵਾਰ ਇਟਲੀ ਵਿੱਚ ਇੱਕ ਜਨਤਕ ਰਿਹਾਇਸ਼ੀ ਕੰਪਲੈਕਸ ਵਿੱਚ ਚਲਾ ਗਿਆ ਸੀ।

Image Source: Instagram

Khaby Lame , ਜੋ ਹੁਣ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਟਿੱਕ ਟੌਕ ਸਟਾਰ ਹਨ, ਪਹਿਲਾਂ ਟੂਰਿਨ ਦੇ ਨੇੜੇ ਇੱਕ ਫੈਕਟਰੀ ਵਿੱਚ ਇੱਕ CNC ਮਸ਼ੀਨ ਆਪਰੇਟਰ ਵਜੋਂ ਕੰਮ ਕਰ ਰਹੇ ਸਨ। ਮਾਰਚ 2020 ਵਿੱਚ ਮਹਾਂਮਾਰੀ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਉਸ ਨੇ ਆਪਣੀ ਨੌਕਰੀ ਗੁਆ ਦਿੱਤੀ, ਇਸ ਮਗਰੋਂ ਉਸ ਨੇ ਸ਼ਾਰਟ ਵੀਡੀਓ ਤੇ ਟਿੱਕ ਟੌਕ ਵੀਡੀਓਜ਼ ਬਨਾਉਣੀ ਸ਼ੁਰੂ ਕੀਤੀ।

Khaby Lame ਦੇ ਟਿੱਕ ਟੌਕ 'ਤੇ 142.8 ਮਿਲੀਅਨ ਫਾਲੋਅਰਜ਼, ਇੰਸਟਾਗ੍ਰਾਮ 'ਤੇ 78.3 ਮਿਲੀਅਨ ਫਾਲੋਅਰਜ਼ ਅਤੇ ਫੇਸਬੁੱਕ 'ਤੇ 1.2 ਮਿਲੀਅਨ ਫਾਲੋਅਰਜ਼ ਹਨ।TikTok 'ਤੇ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸਟਾਰ Khaby Lame, ਨੇ ਖੁਲਾਸਾ ਕੀਤਾ ਕਿ ਉਹ ਪ੍ਰਮੋਸ਼ਨ ਕਰਨ ਵਾਲੀ ਪ੍ਰਤੀ ਪੋਸਟ ਰਾਹੀਂ $750,000 (ਲਗਭਗ ₹6 ਕਰੋੜ) ਕਮਾਉਂਦਾ ਹੈ। 22 ਸਾਲਾ ਦੇ Khaby Lame ਨੇ ਕਿਹਾ ਕਿ ਉਹ ਇਸ ਸਾਲ 10 ਮਿਲੀਅਨ ਡਾਲਰ ਕਮਾਉਣ ਦੇ ਰਾਹ 'ਤੇ ਹੈ।

Image Source: Instagram

ਹੋਰ ਪੜ੍ਹੋ: ਪਤੀ ਵਿਰਾਟ ਕੋਹਲੀ 'ਤੇ ਪਿਆਰ ਲੁਟਾਉਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ, ਪੋਸਟ ਸ਼ੇਅਰ ਕਰ ਆਖੀ ਦਿਲ ਦੀ ਗੱਲ

ਮੀਡੀਆ ਰਿਪੋਰਟਾਂ ਦੇ ਮੁਤਾਬਕ, Khaby Lame ਦੀ ਕੁੱਲ ਜਾਇਦਾਦ $1- $6 ਮਿਲੀਅਨ ਹੈ। ਉਹ ਬ੍ਰਾਂਡ ਐਡੋਰਸਮੈਂਟ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਕਮਾਈ ਕਰਦਾ ਹੈ। ਚਿਵਾਸੋ, ਇਟਲੀ ਵਿੱਚ Khaby Lame ਦੇ ਘਰ ਦੀ ਕੀਮਤ $6 ਮਿਲੀਅਨ ਹੈ ਅਤੇ ਇਸ ਵਿੱਚ ਇੱਕ ਟੈਨਿਸ ਕੋਰਟ ਅਤੇ ਇੱਕ ਸਵਿਮਿੰਗ ਪੂਲ ਵੀ ਸ਼ਾਮਿਲ ਹਨ।

 

View this post on Instagram

 

A post shared by Khaby Lame (@khaby00)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network