ਪਤੀ ਵਿਰਾਟ ਕੋਹਲੀ 'ਤੇ ਪਿਆਰ ਲੁਟਾਉਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ, ਪੋਸਟ ਸ਼ੇਅਰ ਕਰ ਆਖੀ ਦਿਲ ਦੀ ਗੱਲ

written by Pushp Raj | September 18, 2022

Anushka Sharma and Virat Kohli: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਦੀ ਗਿਣਤੀ ਪਾਵਰ ਕਪਲਸ 'ਚ ਹੁੰਦੀ ਹੈ। ਵਿਰਾਟ ਤੇ ਅਨੁਸ਼ਕਾ ਕਦੇ ਵੀ ਇੱਕ ਦੂਜੇ ਲਈ ਪਿਆਰ ਦਰਸਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਲਈ ਇੱਕ ਬੇਹੱਦ ਪਿਆਰੀ ਪੋਸਟ ਸ਼ੇਅਰ ਕੀਤੀ ਹੈ ਤੇ ਇਸ 'ਚ  ਉਸ ਨੇ ਆਪਣੇ ਦਿਲ ਦੀ ਗੱਲ ਵੀ ਆਖੀ ਹੈ।

Image Source: Instagram

ਦੱਸ ਦਈਏ ਕਿ ਵਿਰਾਟ ਅਤੇ ਅਨੁਸ਼ਕਾ ਅਕਸਰ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਦੂਜੇ ਪਾਸੇ ਦੋਨੋਂ ਅਸਲ ਜ਼ਿੰਦਗੀ ਦੇ ਵਿੱਚ ਚੰਗੇ ਅਤੇ ਮਾੜੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਅਨੁਸ਼ਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਪੋਸਟ ਸ਼ੇਅਰ ਕੀਤੀ ਹੈ।

ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਪਤੀ ਵਿਰਾਟ ਕੋਹਲੀ ਲਈ 'ਮਿਸਿੰਗ ਹਬੀ' ਪੋਸਟ ਲਿਖੀ ਹੈ। ਆਪਣੀ ਇਸ ਪੋਸਟ ਵਿੱਚ ਅਨੁਸ਼ਕਾਂ ਨੇ ਪਤੀ ਵਿਰਾਟ ਕੋਹਲੀ ਲਈ ਇੱਕ ਖ਼ਾਸ ਨੋਟ ਲਿਖਿਆ ਹੈ। ਅਨੁਸ਼ਕਾ ਨੇ ਪਤੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਪੋਸਟ ਵਿੱਚ ਲਿਖਿਆ," The world seems brighter, exciting, more fun and overall just much much better in places as beautiful as these or even when cooped up in a hotel bio-bubble with this person ❤️ #MissingHubby too much post 🥲❤️"

Image Source: Instagram

ਪੋਸਟ ਦੇ ਨਾਲ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਅਨੁਸ਼ਕਾ ਅਤੇ ਵਿਰਾਟ ਸਰਦੀਆਂ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬੈਕਗ੍ਰਾਊਂਡ ਵੀ ਕਾਫੀ ਖੂਬਸੂਰਤ ਹੈ, ਪਿੱਛੇ ਸਮੁੰਦਰ ਨਜ਼ਰ ਆ ਰਿਹਾ ਹੈ।

ਅਨੁਸ਼ਕਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਵਿਰਾਟ ਨੇ ਵੀ ਅਨੁਸ਼ਕਾ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਮੈਂਟ 'ਚ ਦਿਲ ਵਾਲਾ ਈਮੋਜੀ ਬਣਾਇਆ ਹੈ। ਰਣਵੀਰ ਸਿੰਘ, ਜ਼ਰੀਨ ਖ਼ਾਨ ਅਤੇ ਕਰਨ ਵਾਹੀ ਸਣੇ ਕਈ ਮਸ਼ਹੂਰ ਸੈਲੇਬਸ ਨੇ ਵੀ ਅਨੁਸ਼ਕਾ ਦੀ ਪੋਸਟ 'ਤੇ ਕਮੈਂਟ ਕੀਤਾ ਹੈ।

ਸੋਸ਼ਲ ਮੀਡੀਆ ਯੂਜ਼ਰਸ ਅਨੁਸ਼ਕਾ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਇਸ ਜੋੜੀ ਲਈ ਪਿਆਰ ਬਰਸਾ ਰਹੇ ਹਨ।

Image Source: Instagram

ਹੋਰ ਪੜ੍ਹੋ: ਰਣਵੀਰ ਸ਼ੌਰੀ ਦੇ ਪਿਤਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਅਦਾਕਾਰ ਨੇ ਪਿਤਾ ਲਈ ਲਿਖਿਆ ਭਾਵੁਕ ਨੋਟ

ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹੈ। ਅਨੁਸ਼ਕਾ ਆਖ਼ਰੀ ਵਾਰ ਫ਼ਿਲਮ ਜ਼ੀਰੋ ਵਿੱਚ ਨਜ਼ਰ ਆਈ ਸੀ। ਹੁਣ ਅਨੁਸ਼ਕਾ ਜਲਦ ਹੀ 'ਚੱਕਦੇ ਐਕਸਪ੍ਰੈਸ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਭਾਰਤੀ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਹੈ।

 

View this post on Instagram

 

A post shared by AnushkaSharma1588 (@anushkasharma)

You may also like