ਦੇਬੀ ਮਖਸੂਸਪੁਰੀ ਦਾ ਗੀਤ 'ਯਾਦ' ਹਰ ਕਿਸੇ ਨੂੰ ਕਰਦਾ ਹੈ ਭਾਵੁਕ

Written by  Shaminder   |  April 23rd 2019 02:44 PM  |  Updated: April 23rd 2019 02:45 PM

ਦੇਬੀ ਮਖਸੂਸਪੁਰੀ ਦਾ ਗੀਤ 'ਯਾਦ' ਹਰ ਕਿਸੇ ਨੂੰ ਕਰਦਾ ਹੈ ਭਾਵੁਕ

ਦੇਬੀ ਮਖਸੂਸਪੁਰੀ ਦਾ ਨਵਾਂ ਗੀਤ 'ਯਾਦ' ਇੱਕ ਰੋਮਾਂਟਿਕ ਗੀਤ ਹੈ । ਇਹ ਗੀਤ ਇੱਕ ਸੈਡ ਸੌਂਗ ਹੈ ਜੋ ਕਿ ਬਹੁਤ ਹੀ ਭਾਵੁਕ ਗੀਤ ਹੈ । ਇਸ ਗੀਤ ਦੇ ਬੋਲ ਖੁਦ ਦੇਬੀ ਮਖਸੂਸਪੁਰੀ ਨੇ ਲਿਖੇ ਨੇ ਜਦਕਿ ਉਨ੍ਹਾਂ ਨੇ ਹੀ ਇਸ ਗੀਤ ਨੂੰ ਆਪਣੀ ਅਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੀ ਫੀਚਰਿੰਗ 'ਚ ਇੱਕ ਵਿਦੇਸ਼ੀ ਕਲਾਕਾਰ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਦੇਬੀ ਮਖਸੂਸਪੁਰੀ ਦੀ ਸ਼ਾਇਰੀ ਕਰਦੀ ਹੈ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ

ਇਸ ਗੀਤ 'ਚ ਦੇਬੀ ਮਖਸੂਸਪੁਰੀ ਆਪਣੇ ਮਹਿਬੂਬ ਦੀਆਂ ਯਾਦਾਂ 'ਚ ਗੁਆਚੇ ਹੋਏ ਨਜ਼ਰ ਆ ਰਹੇ ਨੇ । ਕਿਉਂਕਿ ਮਹਿਬੂਬ ਜਦੋਂ ਕਿਸੇ ਸਦਾ ਲਈ ਦੂਰ ਹੋ ਜਾਂਦਾ ਹੈ ਮਹਿਬੂਬ ਦੇ ਦਿਲ 'ਤੇ ਕੀ ਗੁਜ਼ਰਦੀ ਹੈ । ਇਸ ਦਾ ਅੰਦਾਜ਼ਾ ਉਹ ਸ਼ਖਸ ਹੀ ਲਗਾ ਸਕਦਾ ਹੈ ਜਿਸ ਦਾ ਮਹਿਬੂਬ ਉਸ ਤੋਂ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ । ਇਸ ਗੀਤ 'ਚ ਦੇਬੀ ਮਖਸੂਸਪੁਰੀ ਨੇ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਦੇ ਬੋਲ ਜਿੰਨੇ ਭਾਵੁਕ ਦੇਬੀ ਦੀ ਕਲਮ ਚੋਂ ਨਿਕਲੇ ਨੇ ਓਨਾ ਹੀ ਭਾਵੁਕ ਇਸ ਗੀਤ ਦਾ ਵੀਡੀਓ ਬਣਾਇਆ ਗਿਆ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network