ਉਪਾਸਨਾ ਸਿੰਘ ਨਿਰਦੇਸ਼ਨ ‘ਚ ਕਰਨ ਜਾ ਰਹੀ ਹੈ ਡੈਬਿਊ; ਫ਼ਿਲਮ ‘ਯਾਰਾਂ ਦੀ ਪੌਂ ਬਾਰਾਂ’ ‘ਚ ਨਾਨਕ ਸਿੰਘ ਨਾਲ ਨਜ਼ਰ ਆਵੇਗੀ ਹਰਨਾਜ਼ ਸੰਧੂ

written by Lajwinder kaur | January 25, 2023 04:39pm

Upasana Singh-Nanak Singh-Harnaaz Sandhu new movie : ਅਦਾਕਾਰਾ ਅਤੇ ਕਾਮੇਡੀਅਨ ਉਪਾਸਨਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰੀ ਤੋਂ ਬਾਅਦ ਹੁਣ ਉਹ ਆਪਣੀ ਡਾਇਰੈਕਸ਼ਨ ਦੇ ਜੌਹਰ ਦਿਖਾਉਣ ਲਈ ਤਿਆਰ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਨਿਰਦੇਸ਼ਨ ਹੇਠ ਤਿਆਰ ਕੀਤੀ ਪਹਿਲੀ ਫ਼ਿਲਮ ਦਾ ਮਜ਼ੇਦਾਰ ਪੋਸਟਰ ਸ਼ੇਅਰ ਕੀਤਾ ਹੈ। ਉਹ ਯਾਰਾਂ ਦੀ ਪੋਂ ਬਾਰਾਂ ਟਾਈਟਲ ਹੇਠ ਫ਼ਿਲਮ ਲੈ ਕੇ ਆ ਰਹੀ ਹੈ। ਇਸ ਵਿੱਚ ਉਨ੍ਹਾਂ ਦੇ ਪੁੱਤਰ ਨਾਨਕ ਸਿੰਘ ਬਤੌਰ ਹੀਰੋ ਨਜ਼ਰ ਆਉਣਗੇ।

upasana singh image source: Instagram

ਹੋਰ ਪੜ੍ਹੋ : TU HOVEIN MAIN HOVAN: ਜਿੰਮੀ ਸ਼ੇਰਗਿੱਲ ਨੇ ਕੁਲਰਾਜ ਰੰਧਾਵਾ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਜਿਹਾ ਪੋਸਟਰ

upasana singh image image source: Instagram

ਅਦਾਕਾਰਾ ਉਪਾਸਨਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਬਹੁਤ ਮਾਣ ਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹਾਂ...ਬਤੌਰ ਨਿਰਦੇਸ਼ਕ ਦੇ ਤੌਰ 'ਤੇ ਮੇਰੀ ਪਹਿਲੀ ਫ਼ਿਲਮ, "ਯਾਰਾਂ ਦੀਆਂ ਪੌਂ ਬਾਰਾਂ" - ਇੱਕ ਨੌਜਵਾਨ ਰੋਮਾਂਟਿਕ ਕਾਮੇਡੀ ਹੈ... ਮੈਂ 30 ਮਾਰਚ, 2023 ਨੂੰ ਤੁਹਾਡੇ ਪਿਆਰ, ਆਸ਼ੀਰਵਾਦ ਅਤੇ ਸਮਰਥਨ ਦੀ ਉਮੀਦ ਕਰਦੀ ਹਾਂ...ਤੁਹਾਨੂੰ ਸਿਨੇਮਾਘਰਾਂ ਵਿੱਚ ਮਿਲਾਂਗੇ’। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਅਦਾਕਾਰਾ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

Upasana Singh files case against Miss Universe Harnaaz Sandhu, details inside image source: Instagram

ਜਾਣੋ ਫ਼ਿਲਮ ਦੀ ਸਟਾਰ ਕਾਸਟ

ਇਸ ਫ਼ਿਲਮ ਵਿੱਚ ਨਾਨਕ ਸਿੰਘ, ਜਸਵਿੰਦਰ ਭੱਲਾ, ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ, ਸਵਾਤੀ ਸ਼ਰਮਾ,ਹਾਰਬੀ ਸੰਘਾ ਤੋਂ ਇਲਾਵਾ ਕਈ ਹੋਰ ਕਲਾਕਾਰ ਫ਼ਿਲਮ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਸ਼ਨ ਦੇ ਨਾਲ ਫ਼ਿਲਮ ਦੀ ਕਹਾਣੀ ਵੀ ਉਪਾਸਨਾ ਸਿੰਘ ਨੇ ਲਿਖੀ ਹੈ। ਇਹ ਫ਼ਿਲਮ 30 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

View this post on Instagram

 

A post shared by Upasana Singh (@upasnasinghofficial)

You may also like