ਯੋ ਯੋ ਹਨੀ ਸਿੰਘ ਤਿਆਰ ਹਨ ਬੋਕਸਿੰਗ ਕਰਨ ਲਈ, ਵੇਖੋ ਝਲਕ

written by Gourav Kochhar | March 24, 2018

ਲੱਖਾਂ ਦਿਲਾਂ ਦੀ ਧੜਕਨ ਤੇ ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਹਾਲ ਹੀ 'ਚ ਫੇਸਬੁੱਕ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰੈੱਡ ਕਲਰ ਦੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ ਤੇ ਹੱਥ 'ਚ ਉਨ੍ਹਾਂ ਨੇ ਬਾਕਸਿੰਗ ਕਿੱਟ ਫੜ੍ਹੀ ਹੋਈ ਹੈ। ਤਸਵੀਰ ਨਾਲ ਹਨੀ ਨੇ ਕੈਪਸ਼ਨ ਦਿੱਤਾ ਹੈ— ''Kik boxing time..Ufc Kit...Ufc chapplaan !! Jersey''. ਪਰ ਇਸ ਤਸਵੀਰ ਨੂੰ ਫੇਸਬੁੱਕ 'ਤੇ ਸ਼ੇਅਰ ਕਰਨਾ ਹਨੀ ਸਿੰਘ ਨੂੰ ਭਾਰੀ ਪੈ ਗਿਆ ਹੈ। ਤਸਵੀਰ ਪੋਸਟ ਕਰਦੇ ਹੀ ਹਨੀ ਸਿੰਘ ਟਰੋਲ ਹੋ ਗਏ। ਕਿਉਂਕਿ ਤਸਵੀਰ 'ਚ ਉਨ੍ਹਾਂ ਨੇ Bayern Munich ਬ੍ਰੈਂਡ ਦੀ ਟੀ-ਸ਼ਰਟ ਪਹਿਨੀ ਹੋਈ ਹੈ ਪਰ ਤਸਵੀਰ ਦੇ ਕੈਪਸ਼ਨ 'ਚ Ufc Jersey ਲਿਖਿਆ ਹੋਇਆ ਹੈ।

ਉਸੇ ਸਮੇਂ ਉਨ੍ਹਾਂ ਦੇ ਹੇਟਰਜ਼ ਨੇ ਉਨ੍ਹਾਂ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਪਰ ਹਨੀ ਸਿੰਘ ਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਕਈ ਫਰਕ ਨਹੀਂ ਪੈਂਦਾ। ਉਹ ਪਹਿਲਾਂ ਵੀ ਸਟਾਰ ਸਨ ਅਤੇ ਅੱਜ ਵੀ ਸਟਾਰ ਹਨ। ਜਿੱਥੇ ਉਨ੍ਹਾਂ ਦੇ ਹੇਟਰਜ਼ ਨੇ ਉਨ੍ਹਾਂ ਨੂੰ ਟਰੋਲ ਕੀਤਾ, ਉੱਥੇ ਹਨੀ ਦੇ ਚਾਹੁਣ ਵਾਲੇ ਵੀ ਤਸਵੀਰ ਦੀ ਤਾਰੀਫ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ। ਜ਼ਿਕਰਯੋਗ ਹੈ ਕਿ ਹਨੀ ਨੇ ਹਾਲ ਹੀ 'ਚ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਹਨੀ ਇੰਡਸਟਰੀ ਤੋਂ ਦੂਰ ਹੋ ਗਏ ਸਨ, ਕਿਉਂਕਿ ਉਹ ਗੰਭੀਰ ਮਾਨਸਿਕ ਬੀਮਾਰੀ ਨਾਲ ਜੂਝ ਰਹੇ ਸਨ। ਕੁਝ ਸਾਲਾਂ ਪਹਿਲਾਂ ਹਨੀ ਦੇ ਰਿਹੈਬ ਸੈਂਟਰ 'ਚ ਇਲਾਜ ਕਰਾਉਣ ਦੀਆਂ ਖਬਰਾਂ ਵੀ ਆਈਆਂ ਸਨ, ਜਿਸ ਨੂੰ ਹਨੀ ਨੇ ਗਲਤ ਦੱਸਿਆ ਸੀ।

ਹਨੀ ਨੇ ਕਿਹਾ ਸੀ— ''ਸੱਚ ਇਹ ਹੈ ਕਿ ਮੈਂ ਬਾਇਪੋਲਰ ਡਿਸਾਰਡਰ ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹਾਂ। ਇਹ ਸਭ 18 ਮਹੀਨੇ ਚੱਲਿਆ। ਇਸ ਦੌਰਾਨ ਮੈਂ ਚਾਰ ਡਾਕਟਰਜ਼ ਬਦਲੇ। ਦਵਾਈਆਂ ਮੇਰੇ 'ਤੇ ਕੰਮ ਨਹੀਂ ਕਰ ਰਹੀਆਂ ਸਨ। ਮੇਰੇ ਨਾਲ ਅਜੀਬ ਚੀਜ਼ਾਂ ਹੋ ਰਹੀਆਂ ਸਨ।'' ਹੁਣ ਉਨ੍ਹਾਂ ਨੇ ਬਾਲੀਵੁੱਡ 'ਚ ਫਿਰ ਧਮਾਕੇਦਾਰ ਐਂਟਰੀ ਲਈ ਹੈ ਤੇ ਫਿਰ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ 'ਤੇ ਉਨ੍ਹਾਂ ਦਾ ਨਸ਼ਾ ਚੜ੍ਹ ਗਿਆ ਹੈ।

0 Comments
0

You may also like