ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਯੋ-ਯੋ ਹਨੀ ਸਿੰਘ ਨੂੰ ਵੀ ਬਣਾਇਆ ਆਪਣਾ ਮੁਰੀਦ, ਦੇਖੋ ਵੀਡਿਓ 

Written by  Rupinder Kaler   |  February 04th 2019 05:36 PM  |  Updated: February 04th 2019 05:46 PM

ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਯੋ-ਯੋ ਹਨੀ ਸਿੰਘ ਨੂੰ ਵੀ ਬਣਾਇਆ ਆਪਣਾ ਮੁਰੀਦ, ਦੇਖੋ ਵੀਡਿਓ 

ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਵੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਦੀਵਾਨੇ ਹੋ ਗਏ ਹਨ । ਹਨੀ ਸਿੰਘ ਦੀ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਟਿੱਕ ਟੋਕ ਕਰ ਰਿਹਾ ਹੈ । ਹਨੀ ਸਿੰਘ ਦਾ ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ । ਲੋਕਾਂ ਵੱਲੋਂ ਇਸ ਵੀਡਿਓ ਤੇ ਕਮੈਂਟ ਵੀ ਕੀਤੇ ਜਾ ਰਹੇ ਹਨ ।

Mukh Mantri Mukh Mantri

ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਮੁੰਡੇ ਦੀ ਸੋਸ਼ਲ ਮੀਡੀਆ ਤੇ ਕਾਫੀ ਚੜਾਈ ਹੈ । ਕੁਝ ਦਿਨ ਪਹਿਲਾਂ ਹੀ ਇਸ ਦਾ ਗਾਣਾ ਵੀ ਰਿਲੀਜ਼ ਹੋਇਆ ਹੈ । ਮੁੱਖ ਮੰਤਰੀ ਦਾ ਨਵਾਂ ਗਾਣਾ ਡੇਵਿਲ ਹੈ ਜਿਸ ਦਾ ਬੀਤੇ ਦਿਨ ਟੀਜਰ ਰਿਲੀਜ਼ ਹੋਇਆ ਹੈ ।

https://www.youtube.com/watch?v=ttLjbzTsyq8

ਹਨੀ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਦਾ ਉਹ ਵੀ ਮੁਰੀਦ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਨੀ ਸਿੰਘ ਨੇ ਮੁੱਖ ਮੰਤਰੀ ਨੂੰ ਵੀ ਫੋਲੋ ਕੀਤਾ ਹੋਇਆ ਹੈ । ਹਨੀ ਸਿੰਘ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ “I just love that kid “mukh mantri”

https://www.instagram.com/p/BtYuq6RBZjM/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network