ਯੋ ਯੋ ਹਨੀ ਸਿੰਘ ਦੀ ਹੋਈ ਧਮਾਕੇਦਾਰ ਵਾਪਸੀ, ਦੇਖੋ ਵੀਡੀਓ

written by Lajwinder kaur | December 21, 2018

ਯੋ ਯੋ ਹਨੀ ਸਿੰਘ ਜਿਹਨਾਂ ਦੇ ਨਾਂਅ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਪੂਰਾ ਚੱਲਦਾ ਹੈ। ਯੋ ਯੋ ਹਨੀ ਸਿੰਘ ਜੋ ਕਿ ਇੱਕ ਰੈਪਰ, ਕਲਾਕਾਰ, ਫਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ। ਇੱਕ ਲੰਬੇ ਸਮੇਂ ਤੋਂ ਬਾਅਦ ਹਨੀ ਸਿੰਘ ਨੇ ਮਿਊਜ਼ਿਕ ਇੰਡਸਟਰੀ ‘ਚ ਵਾਪਸੀ ਕੀਤੀ ਹੈ। ਉਹਨਾਂ ਦਾ ਨਵਾਂ ਗਾਣਾ 'ਮੱਖਣਾਂ' ਰਿਲੀਜ਼ ਹੋ ਚੁੱਕਿਆ ਹੈ। ਉਹਨਾਂ ਦੇ ਫੈਨਜ਼ ਜੋ ਕੇ ਲੰਬੇ ਸਮੇਂ ਤੋਂ ਯੋ ਯੋ ਹਨੀ ਸਿੰਘ ਦੇ ਗੀਤਾਂ ਦੀ ਉੱਡੀਕ ਕਰ ਰਹੇ ਸਨ ਤੇ ਅੱਜ ਇਹ ਇੰਤਜ਼ਾਰ ਦੀਆਂ ਘੜੀਆਂ ਮੁੱਕ ਚੁੱਕੀਆਂ ਹਨ ਤੇ ਹਨੀ ਸਿੰਘ ਜੋ ਕਿ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ।

Yo Yo Honey Singh New Song MAKHNA Released Neha Kakkar Singhsta Bhushan Kumar t-series ਯੋ ਯੋ ਹਨੀ ਸਿੰਘ ਦੀ ਹੋਈ ਧਮਾਕੇਦਾਰ ਵਾਪਸੀ, ਦੇਖੋ ਵੀਡੀਓ

ਗੀਤ ਦੀ ਵੀਡੀਓ ਰਾਹੀ ਹਨੀ ਸਿੰਘ ਨੇ ਬਹੁਤ ਧਮਾਕੇਦਾਰ ਅੰਦਾਜ਼ ਨਾਲ ਐਂਟਰੀ ਕੀਤੀ ਹੈ। 'ਮੱਖਣਾਂ' ਨਾਂ ਇਸ ਲਈ ਰੱਖਿਆ ਹੈ ਕਿਉਂਕਿ ਦੋ ਪਿਆਰ ਕਰਨ ਵਾਲੇ ਇੱਕ ਦੂਜੇ ਨੂੰ ਪਿਆਰ ਨਾਲ ਬੁਲਾਉਂਦੇ ਹਨ। ਇਸ ਗੀਤ ਦੀ ਸ਼ੂਟਿੰਗ ਕਿਊਬਾ ‘ਚ ਕੀਤੀ ਗਈ ਹੈ। ਇਹ ਗੀਤ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਮਾ ਮਿਲ ਰਿਹਾ ਹੈ ਜਿਸਦੇ ਚਲਦੇ ਕੁੱਝੇ ਹੀ  ਪਲਾਂ 'ਚ 4 ਲੱਖ ਤੋਂ ਵੀ ਵੱਧ ਦਰਸ਼ਕ ਇਸ ਨੂੰ ਦੇਖ ਚੁੱਕੇ ਹਨ ਤੇ 35,102 ਕੰਮੈਂਟ ਆ ਚੁੱਕੇ ਹਨ।

https://www.youtube.com/watch?v=1bvYHkQxWmg

ਦੇਖੋ: ਜਾਣੋ ਕਿਉਂ ਅੱਧਾ ਪਿੰਡ ਮੱਚਿਆ ਪਿਆ ਗੁਰਜ ਸਿੱਧੂ ਤੋਂ

ਗੀਤ ਦੀ ਗੱਲ ਕਰੀਏ ਤਾਂ ‘ਮੱਖਣਾਂ’ ਗਾਣੇ ਦੇ ਲਿਰਿਕਸ, ਮਿਊਜ਼ਿਕ ਜੋ ਖੁਦ ਹਨੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ‘ਚ ਨੇਹਾ ਕੱਕੜ, ਸਿੰਘਸਟਾ, ਸੇਨ, ਪਿਨਾਕੀ, ਅਲਿਸਟਰ ਵਰਗੇ ਦਿੱਗਜ ਕਲਾਕਾਰਾਂ ਦੀ ਆਵਾਜ਼ ਦਾ ਤੜਕਾ ਲਗਾਇਆ ਗਿਆ ਹੈ। ਇਸ ਗੀਤ ਨੂੰ ਟੀ ਸੀਰੀਜ਼ ਵੱਲੋਂ ਲਾਂਚ ਕੀਤਾ ਗਿਆ ਹੈ।

You may also like